ਕੋਵਿਡ-19 ਰਿਕਵਰੀ ਦਰ ਲਗਭਗ 70% ਦਰਜ, ਹੁਣ ਤੱਕ 15,3500 ਤੋਂ ਵੀ ਵੱਧ ਲੋਕ ਹੋ ਚੁੱਕੇ ਹਨ ਠੀਕ

ਭਾਰਤ ‘ਚ ਕੋਵਿਡ-19 ਦੇ ਸੰਕ੍ਰਮਿਤ ਮਾਮਲਿਆਂ ਦਾ ਅੰਕੜਾ 22 ਲੱਖ ਨੂੰ ਪਾਰ ਕਰ ਗਿਆ ਹੈ।ਸਿਹਤ ਮੰਤਰਾਲੇ ਨੇ ਕਿਹਾ ਕਿ ਕੋਵਿਡ-19 ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ 44,386 ਨੂੰ ਪਾਰ ਕਰ ਗਈ ਹੈ।ਇਸ ਤੋਂ ਇਲਾਵਾ ਪਿਛਲੇ 24 ਘੰਟਿਆਂ ‘ਚ 54,859 ਲੋਕਾਂ ਦੀ ਸਿਹਤਯਾਬੀ ਨਾਲ ਕੁੱਲ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ 15,35,743 ਹੋ ਗਈ ਹੈ।ਜਿਸ ਨਾਲ ਕਿ ਰਿਕਵਰੀ ਦਰ 69.33% ਦਰਜ ਕੀਤੀ ਗਈ ਹੈ।
ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਲਗਾਤਾਰ ਕੋਵਿਡ-19 ਨਾਲ ਨਜਿੱਠਣ ਲਈ ਯਤਨ ਕੀਤੇ ਜਾ ਰਹੇ ਹਨ।