ਪਨਾਮਾ ‘ਚ ਹੜ੍ਹ ਕਾਰਨ ਇੱਕ ਹੀ ਪਰਿਵਾਰ ਦੇ 11 ਲੋਕਾਂ ਦੀ ਮੌਤ

ਪਨਾਮਾ ਦੇ ਅਧਿਕਾਰੀ ਬੀਤੇ ਦਿਨ ਦਿਹਾਤੀ ਖੇਤਰ ‘ਚ ਪੈਂਦੀ ਬੇਜੂਕੋ ਨਦੀ ਕੰਢੇ ਵਸੇ ਭਾਈਚਾਰੇ ਨੂੰ ਮਿਲਣ ਲਈ ਪਹੁੰਚੇ।ਪਿਛਲੇ ਹਫ਼ਤੇ ਇਸ ਨਦੀ ਦੇ ਪਾਣੀ ਦੇ ਪੱਧਰ ਦੇ ਵੱਧਣ ਕਰਕੇ ਇੱਕ ਹੀ ਪਰਿਵਾਰ ਦੇ 11 ਲੋਕ ਮਾਰੇ ਗਏ।ਮ੍ਰਿਤਕਾਂ ‘ਚ 9 ਬੱਚੇ ਵੀ ਸ਼ਾਮਲ ਸਨ।
ਪੀੜ੍ਹਤ ਪਰਿਵਾਰ ‘ਚ 17 ਮੈਂਬਰ ਸਨ।ਨਦੀ ਦੇ ਤੇਜ਼ ਵਹਾ ‘ਚ ਇਸ ਪਰਿਵਾਰ ਦੇ 11 ਮੈਂਬਰ ਰੁੜ੍ਹ ਗਏ ਅਤੇ ਮੌਤ ਦੇ ਘਾਟ ਪਹੁੰਚ ਗਏ।ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਬੱਚਿਆਂ ਦੀ ਉਮਰ 4 ਤੋਂ 12 ਸਾਲ ਦੇ ਵਿਚਕਾਰ ਸੀ।ਇਸ ‘ਚ 2 ਮਹਿਲਾਵਾਂ, ਜਿੰਨ੍ਹਾਂ ‘ਚੋਂ ਇੱਕ ਗਰਭਵਤੀ ਸੀ, ਉਹ ਵੀ ਡੁੱਬ ਗਈਆਂ।ਐਤਵਾਰ ਦੇਰ ਰਾਤ ਆਖ਼ਰੀ ਮ੍ਰਿਤਕ ਦੀ ਦੇਹ ਬਰਾਮਦ ਕੀਤੀ ਗਈ।
ਪਰਿਵਾਰ ਨੇ ਘਰ ਦੀ ਛੱਤ ‘ਤੇ ਚੜ੍ਹ ਕੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਤਾਂ ਕੀਤੀ ਪਰ ਲੱਕੜੀ ਦੀ ਛੱਤ ਵੱਧ ਭਾਰ ਨਾਲ ਡਿੱਗ ਗਈ ਅਤੇ ਪਰਿਵਾਰ ਦੇ 11 ਮੈਂਬਰ ਪਾਣੀ ਦੇ ਤੇਜ਼ ਵਹਾ ਨਾਲ ਰੁੜ੍ਹ ਗਏ।