44 ਸਾਲਾਂ ਦੌਰਾਨ ਅਗਸਤ ਮਹੀਨੇ ਵਿੱਚ 25 ਫੀਸਦੀ ਵੱਧ ਮੀਂਹ ਕੀਤਾ ਗਿਆ ਦਰਜ

ਭਾਰਤ ਵਿੱਚ ਪਿਛਲੇ ਚਾਰ ਦਹਾਕਿਆਂ ਤੋਂ ਵੀ ਵੱਧ ਦੇ ਸਮੇਂ ਦੌਰਾਨ ਇਸ ਸਾਲ ਅਗਸਤ ਮਹੀਨੇ ਵਿੱਚ ਸਭ ਤੋਂ ਵੱਧ ਮੀਂਹ ਪਿਆ ਹੈ। ਦੇਸ਼ ਵਿੱਚ ਹੁਣ ਤਕ 296.2 ਮਿਲੀਮੀਟਰ ਮੀਂਹ ਪਿਆ ਹੈ। ਜਦਕਿ ਅਗਸਤ ਮਹੀਨੇ ਦੌਰਾਨ ਹੁਣ ਤੱਕ 25 ਫੀਸਦੀ ਮੀਂਹ ਵਾਧੂ ਪੈ ਚੁੱਕਾ ਹੈ, ਜੋ ਕਿ ਪਿਛਲੇ 44 ਸਾਲਾਂ ਵਿੱਚ ਸਭ ਤੋਂ ਵੱਧ ਦਰਜ ਕੀਤਾ ਗਿਆ ਹੈ।

ਭਾਰਤੀਮੌਸਮ ਵਿਭਾਗ ਨੇ ਮਹੀਨੇ ਦੇ ਅੰਤ ਤੱਕ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ ਦੇ ਅੰਕੜਿਆਂ ਦੇ ਮੁਤਾਬਿਕ ਦੇਸ਼ ਵਿੱਚ ਪਿਛਲੀ ਵਾਰ 1976 ਵਿੱਚ ਅਗਸਤ ਮਹੀਨੇ ਵਿੱਚ ਭਾਰੀ ਮਾਨਸੂਨ ਦੇਖਿਆ ਗਿਆ ਸੀ।