ਸੁਰਖੀਆਂ

1) ਭਾਰਤ ਵਿੱਚ ਕੋਵਿਡ-19 ਤੋਂ ਕੁੱਲ 27,74,801 ਲੋਕ ਠੀਕ ਹੋਏ ਹਨ। ਪਿਛਲੇ 24 ਘੰਟਿਆਂ ਵਿੱਚ; 60,868 ਲੋਕ ਠੀਕ ਹੋਏ ਹਨ। ਰਿਕਵਰੀ ਦੀ ਦਰ 76.63 ਫੀਸਦੀ ਹੈ।

2) ਭਾਰਤ ਵਿੱਚ ਕੋਵਿਡ-19 ਲਈ 8,46,278 ਟੈਸਟ ਪਿਛਲੇ 24 ਘੰਟਿਆਂ ਕੀਤੇ ਗਏ ਹਨ।

3) ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਉਪ-ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਓਨਮ ਦੇ ਮੌਕੇ ‘ਤੇ ਲੋਕਾਂ ਨੂੰ ਵਧਾਈ ਦਿੱਤੀ ਹੈ।

4) ਕੇਂਦਰੀ ਸੜਕੀ ਆਵਾਜਾਈ ਅਤੇ ਰਾਜ-ਮਾਰਗ ਮੰਤਰੀ ਨਿਤਿਨ ਗਡਕਰੀ ਨੇ ਮਹਾਰਾਸ਼ਟਰ ਦੇ ਗੜ੍ਹਚਿਰੋਲੀ ਜ਼ਿਲ੍ਹੇ ਵਿੱਚ ਲਗਭਗ 400 ਕਰੋੜ ਰੁਪਏ ਦੇ ਤਿੰਨ ਪੁਲਾਂ ਅਤੇ ਦੋ ਸੜਕ ਸੁਧਾਰ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ।

5) ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਅਤੇ ਭਾਰਤੀ ਫੌਜ ਵਿਚਾਲੇ ਬ੍ਰਿਗੇਡ ਕਮਾਂਡਰ ਪੱਧਰ ਦੀ ਮੀਟਿੰਗ ਚੁਸ਼ੂਲ ਵਿਖੇ ਹੋ ਰਹੀ ਹੈ। ਭਾਰਤੀ ਫੌਜ ਨੇ ਕਿਹਾ ਕਿ ਪੀ.ਐੱਲ.ਏ. ਦੇ ਸੈਨਿਕਾਂ ਨੇ ਸਮਝੌਤੇ ਦੀ ਉਲੰਘਣਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਭਾਰਤ ਸ਼ਾਂਤੀ ਲਈ ਵਚਨਬੱਧ ਹੈ ਪਰ ਆਪਣੀ ਖੇਤਰੀ ਅਖੰਡਤਾ ਦੀ ਰੱਖਿਆ ਲਈ ਵੀ ਦ੍ਰਿੜ੍ਹ ਹੈ।

6) ਰਾਜਾਂ ਨੇ ਖਾਸ ਤੌਰ ‘ਤੇ ਯਾਤਰਾ, ਹੋਟਲ ਅਤੇ ਕੰਨਟੇਨਮੈਂਟ ਜ਼ੋਨਾਂ ਦੇ ਬਾਹਰ ਦੀਆਂ ਹੋਰ ਆਰਥਿਕ ਗਤੀਵਿਧੀਆਂ ‘ਤੇ ਲੱਗੀਆਂ ਪਾਬੰਦੀਆਂ ਨੂੰ ਘੱਟ ਕਰਨਾ ਸ਼ੁਰੂ ਕਰ ਦਿੱਤਾ ਹੈ। 1 ਸਤੰਬਰ ਤੋਂ ਅਨਲੌਕ 4 ਸ਼ੁਰੂ ਹੋ ਰਿਹਾ ਹੈ। ਕਈ ਸ਼ਹਿਰਾਂ ਵਿੱਚ ਮੈਟਰੋ ਰੇਲ ਸੇਵਾਵਾਂ ਵੀ 7 ਸਤੰਬਰ ਤੋਂ ਸ਼ੁਰੂ ਹੋਣਗੀਆਂ।

7) ਰਾਸ਼ਟਰੀ ਜਲ ਜੀਵਨ ਮਿਸ਼ਨ ਨੇ ਭਾਰਤ ਦੇ ਪੇਂਡੂ ਖੇਤਰਾਂ ਵਿੱਚ ਪਾਣੀ ਸੇਵਾਵਾਂ ਦੀ ਸਪਲਾਈ ਦਾ ਮਾਪ ਅਤੇ ਨਿਗਰਾਨੀ ਲਈ ਰੋਡ-ਮੈਪ ਤਿਆਰ ਕਰਨ ਲਈ ਇੱਕ ਤਕਨੀਕੀ ਮਾਹਿਰ ਕਮੇਟੀ ਦਾ ਗਠਨ ਕੀਤਾ ਹੈ।

8) ਚੀਨ ਨੇ ਕੋਰੋਨਾ ਵਾਇਰਸ ਨਾਲ ਜੁੜੇ ਅਪਰਾਧਾਂ ਲਈ ਹਜ਼ਾਰਾਂ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ‘ਤੇ ਸਿਹਤ ਕਰਮਚਾਰੀਆਂ ਦੀ ਹੱਤਿਆ, ਯਾਤਰਾ ਦੇ ਇਤਿਹਾਸ ਬਾਰੇ ਝੂਠ ਬੋਲਣ ਆਦਿ ਦਾ ਦੋਸ਼ ਲਗਾਇਆ ਗਿਆ ਹੈ।

9) ਬੇਰੂਤ ਬੰਦਰਗਾਹ ਧਮਾਕੇ ਤੋਂ ਬਾਅਦ ਬਣੇ ਹਾਲਾਤ ਕਾਰਨ ਲੇਬਨਾਨ ਦੀ ਅੱਧੀ ਤੋਂ ਵੱਧ ਆਬਾਦੀ ਨੂੰ ਭੋਜਨ ਦੀ ਘਾਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਬਾਰੇ ਸੰਯੁਕਤ ਰਾਸ਼ਟਰ ਨੇ ਚਿਤਾਵਨੀ ਦਿੱਤੀ ਹੈ। ਲੇਬਨਾਨ ਪਹਿਲਾਂ ਹੀ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ।

10) ਭਾਰਤ ਅਤੇ ਰੂਸ ਨੂੰ ਐੱਫ.ਆਈ.ਡੀ.ਈ ਆਨਲਾਈਨ ਸ਼ਤਰੰਜ ਓਲੰਪੀਆਡ ਦਾ ਸੰਯੁਕਤ ਜੇਤੂ ਘੋਸ਼ਿਤ ਕੀਤਾ ਗਿਆ ਹੈ।