ਚੰਦਰਯਾਨ -3 ਦੀ ਲਾਂਚਿੰਗ ਸੰਭਾਵਿਤ ਤੌਰ ‘ਤੇ 2021 ਦੇ ਸ਼ੁਰੂ ਵਿਚ- ਡਾ. ਜਤਿੰਦਰ ਸਿੰਘ

ਪੁਲਾੜ ਰਾਜ ਮੰਤਰੀ ਡਾ. ਜਤਿੰਦਰ ਸਿੰਘ ਨੇ ਦੱਸਿਆ ਕਿ ਚੰਦਰਯਾਨ -3 ਦੀ ਸ਼ੁਰੂਆਤ ਹੁਣ 2021 ਦੇ ਅਰੰਭ ਵਿਚ ਹੋ ਸਕਦੀ ਹੈ। ਚੰਦਰਯਾਨ -3, ਚੰਦਰਯਾਨ -2 ਦਾ ਮਿਸ਼ਨ ਰੀਪੀਟ ਹੋਵੇਗਾ ਅਤੇ ਇਸ ਵਿਚ ਚੰਦਰਯਾਨ ਦੀ ਤਰ੍ਹਾਂ ਇਕ ਲੈਂਡਰ ਅਤੇ ਰੋਵਰ ਸ਼ਾਮਲ ਹੋਣਗੇ।
ਡਾ. ਸਿੰਘ ਨੇ ਇਹ ਵੀ ਕਿਹਾ ਕਿ ਇਸ ਦੌਰਾਨ, ਭਾਰਤ ਦੇ ਪਹਿਲੇ ਮਨੁੱਖੀ ਪੁਲਾੜ ਮਿਸ਼ਨ ਗਗਨਯਾਨ ਦੀ ਤਿਆਰੀ ਵੀ ਚੱਲ ਰਹੀ ਹੈ।  ਉਨ੍ਹਾਂ ਕਿਹਾ, ਕੋਵਿਡ ਮਹਾਂਮਾਰੀ ਕਾਰਨ ਆਈਆਂ ਰੁਕਾਵਟਾਂ ਕਾਰਨ ਗਗਨਯਾਨ ਦੀ ਯੋਜਨਾ ਵਿਚ ਕੁਝ ਰੁਕਾਵਟਾਂ ਆਈਆਂ ਹਨ, ਪਰ 2022 ਦੇ ਨਿਰਧਾਰਿਤ ਸਮਾਂ ਰੇਖਾ  ਤੱਕ ਸਭ ਕੁਝ ਸੰਪੂਰਨ ਕਰਨ  ਦੀਆਂ ਕੋਸ਼ਿਸ਼ਾਂ ਜਾਰੀ ਹਨ।