ਦੇਸ਼ ਨੇ ਪਿਛਲੇ 24 ਘੰਟਿਆਂ ਦੌਰਾਨ ਕੋਵਿਡ-19 ਦੇ 73, 640 ਮਰੀਜ਼ਾਂ ਦੀ ਵੱਧ ਤੋਂ ਵੱਧ ਰਿਕਵਰੀ ਦਰ ਦਰਜ ਕੀਤੀ ਗਈ ਹੈ। ਹੁਣ ਤੱਕ ਦੇਸ਼ ਵਿਚ ਤਕਰੀਬਨ 32 ਲੱਖ ਲੋਕ ਵਾਇਰਲ ਮਹਾਂਮਾਰੀ ਤੋਂ ਠੀਕ ਹੋ ਚੁੱਕੇ ਹਨ। ਸਮੁੱਚੀ ਰਿਕਵਰੀ ਦੀ ਦਰ ਨੇ ਵੀ ਇਸ ਦੇ ਉੱਪਰਲੇ ਰੁਝਾਨ ਨੂੰ ਕਾਇਮ ਰੱਖਿਆ ਹੈ ਅਤੇ ਹੁਣ 77.32 ਪ੍ਰਤੀਸ਼ਤ ਤੱਕ ਪਹੁੰਚ ਗਈ ਹੈ।
ਸਿਹਤ ਮੰਤਰਾਲੇ ਨੇ ਕੱਲ੍ਹ ਕਿਹਾ ਹੈ ਕਿ, ਰਿਕਵਰੀ ਵਿੱਚ ਨਿਰੰਤਰ ਵਾਧੇ ਨੇ ਇਹ ਸੁਨਿਸ਼ਚਿਤ ਕੀਤਾ ਹੈ ਕਿ ਦੇਸ਼ ਵਿੱਚ ਅਸਲ ਕੇਸਾਂ ਦਾ ਭਾਰ ਘਟਿਆ ਹੈ ਅਤੇ ਇਸ ਵੇਲੇ ਕੁੱਲ ਐਕਟਿਵ ਮਾਮਲੇ ਸਿਰਫ 20.96 ਫੀਸਦੀ ਹਨ। ਮੰਤਰਾਲੇ ਨੇ ਇਹ ਵੀ ਦੱਸਿਆ ਕਿ, ਦੇਸ਼ ਵਿੱਚ ਬੀਤੇ 2 ਮਹੀਨਿਆਂ ਵਿੱਚ ਠੀਕ ਹੋਏ ਮਰੀਜ਼ਾਂ ਦੀ ਗਿਣਤੀ ਵਿੱਚ ਚਾਰ ਗੁਣਾ ਵਾਧਾ ਹੋਇਆ ਹੈ।
ਇੱਕ ਟਵੀਟ ਵਿੱਚ, ਮੰਤਰਾਲੇ ਨੇ ਕਿਹਾ, ਮੁੱਢਲੇ ਨਿਰੰਤਰ ਯਤਨ ਅਤੇ ਸਮੇਂ ਸਿਰ ਕੀਤੇ ਪ੍ਰਭਾਵਸ਼ਾਲੀ ਇਲਾਜ਼, ਕੇਸਾਂ ਦੀ ਮੌਤ ਦਰ ਨੂੰ ਹੇਠਾਂ ਧੱਕਣ ਦੀ ਨਿਰੰਤਰ ਕੋਸ਼ਿਸ਼ ਕਰ ਰਹੇ ਹਨ। ਜਿਸ ਨਾਲ ਇਸ ਸਮੇਂ ਭਾਰਤ ਵਿੱਚ ਕੇਸਾਂ ਦੀ ਮੌਤ ਦਰ 1.72 ਪ੍ਰਤੀਸ਼ਤ ਹੈ ਜੋ ਵਿਸ਼ਵ ਪੱਧਰ ‘ਤੇ ਸਭ ਤੋਂ ਘੱਟ ਹੈ।