ਪ੍ਰਕਾਸ਼ ਜਾਵਡੇਕਰ,  ਪਹਿਲੇ ਅੰਤਰਰਾਸ਼ਟਰੀ  ਸਵੱਛ ਹਵਾ ਦਿਵਸ ‘ਤੇ ਆਯੋਜਿਤ  ਵੈਬਿਨਾਰ ਦੀ ਕਰਨਗੇ ਪ੍ਰਧਾਨਗੀ 

ਵਾਤਾਵਰਣ ਮੰਤਰੀ ਪ੍ਰਕਾਸ਼ ਜਾਵਡੇਕਰ ਅੱਜ  ਅੰਤਰਰਾਸ਼ਟਰੀ  ਸਵੱਛ ਹਵਾ ਦਿਵਸ  ਦੇ ਮੌਕੇ ਤੇ ਆਯੋਜਿਤ  ਇੱਕ ਵੈਬਿਨਾਰ ਦੀ ਪ੍ਰਧਾਨਗੀ ਕਰਨਗੇ।  ਸ੍ਰੀ ਜਾਵਡੇਕਰ ਵੈਬਿਨਾਰ ਦੌਰਾਨ ਨੈਸ਼ਨਲ ਕਲੀਨ ਏਅਰ ਪ੍ਰੋਗਰਾਮ (ਐਨਸੀਏਪੀ) ਅਧੀਨ ਚੱਲ ਰਹੀਆਂ ਗਤੀਵਿਧੀਆਂ ਦੀ ਪ੍ਰਗਤੀ ਦਾ ਵੀ ਜਾਇਜ਼ਾ ਲੈਣਗੇ।
ਵੈਬਿਨਾਰ ਵਿੱਚ 28 ਰਾਜਾਂ ਅਤੇ 8 ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਸ਼ਹਿਰੀ ਵਿਕਾਸ ਵਿਭਾਗਾਂ ਅਤੇ ਵਾਤਾਵਰਣ ਵਿਭਾਗਾਂ ਦੇ ਪ੍ਰਮੁੱਖ ਸਕੱਤਰ ਸ਼ਾਮਲ ਹੋਣਗੇ।  ਐਨਸੀਏਪੀ ਪ੍ਰੋਗਰਾਮ ਵਿੱਚ ਪਹਿਚਾਣ ਗਏ 122 ਸ਼ਹਿਰਾਂ ਦੇ ਕਮਿਸ਼ਨਰ ਵੀ ਹਿੱਸਾ ਲੈਣਗੇ।
ਪਿਛਲੇ ਸਾਲ 19 ਦਸੰਬਰ ਨੂੰ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਨੇ ਇਸ ਸਾਲ ਤੋਂ ਸ਼ੁਰੂ ਹੋ ਕੇ ਹਰ ਸਾਲ 7 ਸਤੰਬਰ ਨੂੰ ਨੀਲੇ ਅਕਾਸ਼ ਲਈ ਅੰਤਰ ਰਾਸ਼ਟਰੀ ਸਵੱਛ ਹਵਾ ਦਿਵਸ ਮਨਾਉਣ ਲਈ ਮਤਾ ਪਾਸ ਕੀਤਾ ਗਿਆ ਸੀ।