ਰਾਸ਼ਟਰਪਤੀ, ਪ੍ਰਧਾਨ ਮੰਤਰੀ ਮੋਦੀ ਅੱਜ ਰਾਸ਼ਟਰੀ ਸਿੱਖਿਆ ਨੀਤੀ ‘ਤੇ ਰਾਜਪਾਲਾਂ ਦੀ ਕਾਨਫਰੰਸ ਨੂੰ  ਕਰਨਗੇ ਸੰਬੋਧਨ

ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਵੀਡਿਓ ਕਾਨਫਰੰਸ ਦੇ ਜ਼ਰੀਏ ਰਾਸ਼ਟਰੀ ਸਿੱਖਿਆ ਨੀਤੀ ਬਾਰੇ ਰਾਜਪਾਲਾਂ ਦੀ ਕਾਨਫਰੰਸ ਦੇ ਉਦਘਾਟਨੀ ਸੈਸ਼ਨ ਨੂੰ  ਸੰਬੋਧਨ ਕਰਨਗੇ।
ਸਿੱਖਿਆ ਮੰਤਰਾਲੇ ਵੱਲੋਂ “ਟਰਾਂਸਫਾਰਮਿੰਗ ਹਾਇਰ ਐਜੂਕੇਸ਼ਨ ਵਿੱਚ ਐਨਈਪੀ -2020 ਦੀ ਭੂਮਿਕਾ” ਵਿਸ਼ੇ ਉੱਤੇ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਹੈ।  ਐਨਈਪੀ 2020-21 ਵੀਂ ਸਦੀ ਦੀ ਪਹਿਲੀ ਸਿੱਖਿਆ ਨੀਤੀ ਹੈ, ਜੋ  ਪਿਛਲੀ ਰਾਸ਼ਟਰੀ ਨੀਤੀ 1986 ਦੇ 34 ਸਾਲਾਂ ਦੇ ਵਕਫੇ ਬਾਅਦ ਘੋਸ਼ਿਤ ਕੀਤੀ ਗਈ ਹੈ। ਐਨਈਪੀ -2020 ਸਕੂਲ ਅਤੇ ਉੱਚ ਸਿੱਖਿਆ ਦੋਵਾਂ ਪੱਧਰਾਂ ਵਿੱਚ ਵੱਡੇ ਸੁਧਾਰਾਂ ਵੱਲ ਨਿਰਦੇਸ਼ਿਤ ਹੈ।
ਗਵਰਨਰਜ਼ ਕਾਨਫਰੰਸ ਵਿੱਚ ਸਾਰੇ ਰਾਜਾਂ ਦੇ ਸਿੱਖਿਆ ਮੰਤਰੀ, ਰਾਜ ਯੂਨੀਵਰਸਟੀਆਂ ਦੇ ਉਪ ਕੁਲਪਤੀ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਸ਼ਿਰਕਤ ਕਰ ਰਹੇ ਹਨ।