ਰੱਖਿਆ ਮੰਤਰੀ ਰਾਜਨਾਥ ਸਿੰਘ ਨੇ  ਈਰਾਨ ਦੇ ਆਪਣੇ ਹਮਰੁਤਬਾ ਬ੍ਰਿਗੇਡੀਅਰ ਜਨਰਲ ਅਮੀਰ ਹਤਾਮੀ ਨਾਲ ਤਹਿਰਾਨ ਵਿਚ ਕੀਤੀ ਦੁਵੱਲੀ ਗੱਲਬਾਤ 

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ਨੀਵਾਰ ਸ਼ਾਮ ਨੂੰ ਈਰਾਨ ਦੇ ਆਪਣੇ ਹਮਰੁਤਬਾ ਬ੍ਰਿਗੇਡੀਅਰ ਜਨਰਲ ਅਮੀਰ ਹਤਾਮੀ ਨਾਲ ਦੁਵੱਲੇ ਸਬੰਧਾਂ ਬਾਰੇ ਮੀਟਿੰਗ ਕੀਤੀ।  ਸ੍ਰੀ ਸਿੰਘ ਮਾਸਕੋ ਤੋਂ ਨਵੀਂ ਦਿੱਲੀ ਜਾਂਦੇ  ਸਮੇਂ ਤਹਿਰਾਨ ਵਿਚ ਰੁਕੇ  ਸਨ।  ਦੋਵਾਂ ਮੰਤਰੀਆਂ ਵਿਚਾਲੇ ਮੁਲਾਕਾਤ ਸੁਹਿਰਦ ਅਤੇ ਨਿੱਘੇ ਮਾਹੌਲ ਵਿਚ ਹੋਈ।
ਦੋਵਾਂ ਨੇਤਾਵਾਂ ਨੇ ਭਾਰਤ ਅਤੇ ਇਰਾਨ ਵਿਚਾਲੇ ਪੁਰਾਣੇ ਸੱਭਿਆਚਾਰਕ, ਭਾਸ਼ਾਈ ਅਤੇ ਸਭਿਅਕ ਸਬੰਧਾਂ ਉੱਤੇ ਜ਼ੋਰ ਦਿੱਤਾ।  ਉਨ੍ਹਾਂ ਨੇ ਦੁਵੱਲੇ ਸਹਿਯੋਗ ਨੂੰ ਅੱਗੇ ਵਧਾਉਣ ਦੇ ਤਰੀਕਿਆਂ ‘ਤੇ ਵਿਚਾਰ ਵਟਾਂਦਰ ਕਰਨ ਦੇ ਨਾਲ-ਨਾਲ  ਖੇਤਰੀ ਸੁਰੱਖਿਆ ਮੁੱਦਿਆਂ’ ਤੇ ਵਿਚਾਰ ਵਟਾਂਦਰੇ ਵੀ ਕੀਤਾ, ਜਿਸ ਵਿੱਚ ਅਫਗਾਨਿਸਤਾਨ ਵਿੱਚ ਸ਼ਾਂਤੀ ਅਤੇ ਸਥਿਰਤਾ ਨੂੰ ਕਾਇਮ ਰੱਖਣਾ ਸ਼ਾਮਿਲ ਹੈ।