ਚੀਨ ‘ਚ ਭਾਰਤੀ ਦੂਤਾਵਾਸ ਨੇ ਭਾਰਤੀ ਵਿਿਦਆਰਥੀਆਂ ਨੂੰ ਚੀਨ ‘ਚ ਆਪਣੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਸੰਪਰਕ ‘ਚ ਰਹਿਣ ਦੀ ਦਿੱਤੀ ਸਲਾਹ

ਚੀਨ ‘ਚ ਭਾਰਤੀ ਦੂਤਾਵਾਸ ਨੇ ਭਾਰਤੀ ਵਿਿਦਆਰਥੀਆਂ ਨੂੰ ਚੀਨ ‘ਚ ਆਪਣੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਸੰਪਰਕ ‘ਚ ਰਹਿਣ ਦੀ ਸਲਾਹ ਦਿੱਤੀ ਹੈ, ਕਿਉਂਕਿ ਚੀਨ ਨੇ ਅਜੇ ਵੀ ਵਿਦੇਸ਼ੀ ਵਿਿਦਆਰਥੀਆਂ ਦੀ ਵਾਪਸੀ ਦੀ ਆਗਿਆ ਨਹੀਂ ਦਿੱਤੀ ਹੈ।
ਭਾਰਤੀ ਮਿਸ਼ਨ ਨੇ ਬੀਤੇ ਦਿਨ ਇੱਕ ਨੋਟਿਸ ਜਾਰੀ ਕਰਦਿਆਂ ਕਿਹਾ ਕਿ ਇਸ ਸਬੰਧ ‘ਚ ਚੀਨ ‘ਚ ਸਿੱਖਿਆ ਮੰਤਰਾਲੇ ਨੇ ਆਪਣਾ ਪੱਖ ਰੱਖਿਆ ਹੈ ਅਤੇ ਫਿਲਹਾਲ ਵਿਦੇਸ਼ੀ ਵਿਿਦਆਰਥੀਆਂ ਨੂੰ ਦੇਸ਼ ‘ਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਹੈ।
ਚੀਨ ਦੇ ਸਿੱਖਿਆ ਮੰਤਰਾਲੇ ਨੇ ਇਸ ਦੇ ਜਵਾਬ ‘ਚ ਕਿਹਾ ਕਿ ਭਾਰਤੀ ਵਿਿਦਆਰਥੀ ਆਪੋ ਆਪਣੇ ਕਾਲਜਾਂ ਅਤੇ ਯੂਨੀ. ਨਾਲ ਨਜ਼ਦੀਕੀ ਸੰਪਰਕ ਕਾਇਮ ਰੱਖਣ ਅਤੇ ਕਾਲਜ ਤੇ ਯੂਨੀਵਰਸਿਟੀਆਂ ਵੱਲੋਂ ਸੁਝਾਏ ਗਏ ਮਾਰਗ ਤਹਿਤ ਚੀਨ ‘ਚ ਆਪਣੀ ਪੜਾਈ ਦਾ ਪ੍ਰਬੰਧ ਕਰਨ।