ਵਿਕਾਸ ਦਰ ਨੂੰ ਮੁੜ ਪ੍ਰਾਪਤ ਕਰਨ ਦੇ ਉਪਾਅ ਵੱਜੋਂ ਆਰਥਿਕ ਰਿਕਵਰੀ ਜਾਰੀ

ਆਰਥਿਕ ਖੇਤਰ ‘ਚ ਕੁੱਝ ਗਿਰਾਵਟ ਆਉਣ ਤੋਂ ਬਾਅਧ ਹੁਣ ਰੀਅਲ ਸੈਕਟਰ ‘ਚ ਕੁੱਝ ਤਰੱਕੀ ਤੋਂ ਬਾਅਧ ਘਰੈਲੂ ਆਰਥਿਕਤਾ ਉਤਸ਼ਾਹਤ ਹੁੰਦੀ ਨਜ਼ਰ ਆ ਰਹੀ ਹੈ।ਵਿੱਤ ਮੰਤਰਾਲੇ ਦੇ ਆਰਥਿਕ ਮਾਮਲਿਆਂ ਸਬੰਧੀ ਮਹਿਕਮੇ ਵੱਲੋਂ ਜਾਰੀ ਤਾਜ਼ਾ ਸਮੀਖਿਆ ਰਿਪੋਰਟ ਰਾਹੀਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ।
ਕੋਵਿਡ-19 ਕਾਰਨ ਪੈਦਾ ਹੋਈ ਸਥਿਤੀ ਨੂੰ ਲੀਹੇ ਲਿਆਉਣ ਲਈ ਘਰੇਲੂ ਆਰਥਿਕਤਾ ਪੂਰੀ ਤਨਦੇਹੀ ਨਾਲ ਅੱਗੇ ਵੱਧਣ ਦੇ ਯਤਨ ਕਰ ਰਹੀ ਹੈ।ਕੋਰੋਨਾ ਮਹਾਮਾਰੀ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਹੋਏ ਖੇਤਰਾਂ ਅਤੇ ਆਰਥਿਕ ਸੈਕਟਰਾਂ ਨੂੰ ਰਾਹਤ ਪੈਕੇਜ ਜਾਰੀ ਰੱਖਦਿਆਂ ਸਰਕਾਰ ਨੂੰ ਕਈ ਸਖ਼ਤ ਫ਼ੈਸਲੇ ਲੈਣੇ ਪਏ।
ਇਸ ਤਾਜ਼ਾ ਸਮੀਖਿਆ ਰਿਪੋਰਟ ‘ਚ ਕਿਹਾ ਗਿਆ ਹੈ ਕਿ ਵਿੱਤੀ ਵਰ੍ਹੇ 2020-21 ਦੀ ਅਪ੍ਰੈਲ ਤੋਂ ਜੂਨ ਦੀ ਤਿਮਾਹੀ ‘ਚ ਕੁੱਲ ਘਰੇਲੂ ਉਤਪਾਦ, ਜੀਡੀਪੀ ਦੀ ਵਿਕਾਸ ਦਰ ‘ਚ 23.9% ਗਿਰਾਵਟ ਦਰਜ ਕੀਤੀ ਗਈ ਹੈ।ਪਰ ਦੂਜੇ ਪਾਸੇ ਇਹ ਵੀ ਧਿਆਨ ਦੇਣ ਵਾਲੀ ਗੱਲ ਹੈ ਕਿ ਦੁਨੀਆ ਦੇ ਸਭ ਤੋਂ ਵੱਧ ਆਬਾਦੀ ਵਾਲੇ ਮੁਲਕ ਹੋਣ ਦੇ ਬਾਵਜੂਦ ਦੇਸ਼ ‘ਚ ਮਹਾਮਾਰੀ ਨਾਲ ਮਰਨ ਵਾਲੇ ਲੋਕਾਂ ਦੀ ਦਰ ਦੁਨੀਆ ‘ਚ ਸਭ ਤੋਂ ਘੱਟ ਹੈ।ਪ੍ਰਸ਼ਾਸਨ ਵੱਲੋਂ ਸਮਾਂ ਰਹਿੰਦਿਆਂ ਤੁਰੰਤ ਹੀ ਕੋਰੋਨਾ ਮਹਾਮਾਰੀ ਦੇ ਫੈਲਾਅ ‘ਤੇ ਰੋਕ ਲਗਾਉਣ ਲਈ ਕਾਰਵਾਈ ਕੀਤੀ ਗਈ, ਜਿਸ ਦੇ ਨਤੀਜੇ ਵੱਜੋਂ ਹੀ ਭਾਰਤ ‘ਚ ਮਹਾਮਾਰੀ ਕਾਰਨ ਮੌਤ ਦਰ ਸਭ ਤੋਂ ਘੱਟ ਹੈ।ਹੇਠਾਂ ਵੱਲ ਗਈ ਆਰਥਿਕਤਾ ਨੂੰ ਮੁੜ ਹੁਲਾਰਾ ਮਿਿਲਆ ਹੈ।ਆਰਥਿਕਤਾ ਨੇ ‘ਵੀ- ਆਕਾਰ’ ‘ਚ ਵਾਪਸੀ ਕੀਤੀ ਹੈ। ਇਕ ਦਮ ਹੇਠਾਂ ਜਾ ਰਹੀ ਆਰਥਿਕਤਾ ਨੇ ਮੁੜ ਵਿਕਾਸ ਦੀ ਲੀਹ ‘ਤੇ ਅਗਾਂਹ ਵੱਧਣਾ ਸ਼ੁਰੂ ਕੀਤਾ ਹੈ।
ਸਮੀਖਿਆ ‘ਚ ਦਲੀਲ ਪੇਸ਼ ਕੀਤੀ ਗਈ ਹੈ ਕਿ ਜੁਲਾਈ ਮਹੀਨੇ ਦੇ ਸ਼ੂਰੂ ‘ਚ ਹੀ ਦੁਨੀਆ ਭਰ ਦੇ ਜ਼ਿਆਦਾਤਰ ਦੇਸ਼ਾਂ ਨੇ ਆਰਥਿਕ ਅਤੇ ਹੋਰ ਗਤੀਵਿਧੀਆਂ ਸ਼ੁਰੂ ਕਰ ਦਿੱਤੀਆਂ ਹਨ, ਜਿਸ ਕਰਕੇ ਵਿਸ਼ਵਵਿਆਪੀ ਤੌਰ ‘ਤੇ ਰਿਕਵਰੀ ਸ਼ੁਰੂ ਹੋ ਗਈ ਹੈ ਅਤੇ ਭਾਰਤ ਵੀ ਤੇਜ਼ੀ ਨਾਲ ਲੀਹੇ ਆ ਰਿਹਾ ਹੈ।
‘ਵੀ-ਆਕਾਰ’ ਦੀ ਰਿਕਵਰੀ ਦਾ ਸੰਕੇਤ ਆਟੋ ਵਿਕਰੀ, ਟਰੈਕਟਰਾਂ ਦੀ ਵਿਕਰੀ,ਖਾਦਾਂ ਦੀ ਵਿਕਰੀ, ਰੇਲਵੇ ਆਵਾਜਾਈ, ਸਟੀਲ ਦੀ ਖਪਤ ਅਤੇ ਉਤਪਾਦਨ, ਈ-ਵੇ ਬਿੱਲ, ਜੀਐਸਟੀ ਮਾਲੀਆ  ਸੰਗ੍ਰਹਿ , ਰਾਜਮਾਰਗਾਂ ‘ਤੇ ਰੋਜ਼ਾਨਾ ਟੋਲ ਇੱਕਠਾ ਕਰਨਾ,ਪ੍ਰਚੂਨ ਵਿੱਤੀ ਲੈਣ-ਦੇਣ, ਪ੍ਰਮੁੱਖ ਉਦਯੋਗਾਂ ਦੀ ਕਾਰਗੁਜ਼ਾਰੀ, ਪੀਐਮਆਈ, ਪੂੰਜੀ ਪ੍ਰਵਾਹ ਅਤੇ ਨਿਰਯਾਤ ਆਦਿ ਖੇਤਰਾਂ ਤੋਂ ਮਿਲਦਾ ਹੈ।
ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪਿਯੂਸ਼ ਗੋਇਲ ਨੇ ਵੀ ਇਸ ਤੋਂ ਪਹਿਲਾਂ ਐਕਸਪੋਰਟ ਪ੍ਰਮੋਸ਼ਨ ਕੌਂਸਲਾਂ ਨਾਲ ਹੋਈ ਬੈਠਕ ‘ਚ ਕਿਹਾ ਸੀ ਕਿ ਦੇਸ਼ ਦੇ ਆਯਾਤ ਅਤੇ ਨਿਰਯਾਤ ਸਕਾਰਾਤਮਕ ਰੁਝਾਨ ਪੇਸ਼ ਕਰ ਰਹੇ ਹਨ।ਮਹਾਮਾਰੀ ਕਾਰਨ ਅਪ੍ਰੈਲ ਮਹੀਨੇ ਤੇਜ਼ ਗਿਰਾਵਟ ਆਈ ਸੀ ਪਰ ਹੁਣ ਫਿਰ ਸਕਾਰਾਤਮਕ ਰੁਝਾਨ ਵਿਖਣ ਲੱਗ ਪਏ ਹਨ।
ਵਿੱਤ ਮੰਤਰਾਲੇ ਦੀ ਸਮੀਖਿਆ ਰਿਪੋਰਟ ਮੁਤਾਬਕ ਜੂਨ ਮਹੀਨੇ ਤੋਂ ਵਿਕਾਸ ਦੇ ਸੰਕੇਤ ਮਿਲ ਰਹੇ ਹਨ।ਇੱਥੋਂ ਤੱਕ ਕਿ ਵਿਸ਼ਾਲ ਆਰਥਿਕ ਸੰਕੇਤਕ ਵੀ ‘ ਵੀ ਆਕਾਰ’ ਦੀ ਤਰੱਕੀ ਨੂੰ ਪੇਸ਼ ਕਰ ਰਹੇ ਹਨ।ਮਹਾਮਾਰੀ ਕਾਰਨ ਅਨਿਸ਼ਚਿਤਤਾ ਭਾਵੇਂ ਬਣੀ ਹੋਈ ਹੈ ਪਰ ਫਿਰ ਵੀ ਇਸ ਤੋਂ ਬਾਹਰ ਨਿਕਲਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ।
ਰਿਪੋਰਟ ‘ਚ ਕਿਹਾ ਗਿਆ ਹੈ ਕਿ ਆਰਥਿਕ ਕਾਰਕਾਂ ਕਾਰਨ ਪੈਦਾ ਹੋਏ ਪਿਛਲੇ ਸੰਕਟ ਦੀ ਬਜਾਏ ਇਸ ਵਾਰ ਦੇ ਸੰਕਟ ‘ਚ ਅਸਪਸ਼ਟਤਾ ਮਹਾਮਾਰੀ ਤੋਂ ਪੈਦਾ ਹੋਏ ਸਿਹਤ ਕਾਰਕਾਂ ਕਰਕੇ ਹੈ।ਇਸ ਲਈ ਵੱਖ ਵੱਖ ਵਸਤੂਆਂ ‘ਚ ਰਿਕਵਰੀ ਹੋਣ ਦੀ ਸੰਭਾਵਨਾ ਵਧੇਰੇ ਹੈ।
ਹਾਲਾਂਕਿ ਉਮੀਦ ਕੀਤੀ ਜਾ ਰਹੀ ਹੈ ਕਿ ਕੋਵਿਡ-19 ਦੇ ਟੀਕੇ ਦੇ ਆਉਣ ਤੋਂ ਬਾਅਧ ਇਹ ਅਨਿਸ਼ਚਿਤਤਾ ਖ਼ਤਮ ਹੋ ਜਾਵੇਗੀ ਅਤੇ ਇਕ ਵਾਰ ਫਿਰ ਸਭ ਕੁੱਝ ਕੋਵਿਡ ਕਾਲ ਤੋਂ ਪਹਿਲਾਂ ਵਾਂਗਰ ਹੋ ਜਾਵੇਗਾ।
ਸਮੀਖਿਆ ‘ਚ ਇਹ ਵੀ ਕਿਹਾ ਗਿਆ ਹੈ ਕਿ ਆਲਮੀ ਅਤੇ ਘਰੇਲੂ ਆਰਥਿਕ ਬਾਜ਼ਾਰ ‘ਚ ਜੋਖਮ ਲੈਣ ਦੀ ਭਾਵਨਾ ਮੁੜ ਸੁਰਜੀਤ ਹੋ ਗਈ ਹੈ ਤਾਂ ਜੋ ਕੋਵਿਡ ਤੋਂ ਪਹਿਲਾਂ ਦੀ ਸਥਿਤੀ ਨੂੰ ਮੁੜ ਹਾਸਲ ਕੀਤਾ ਜਾ ਸਕੇ।ਭਾਰਤੀ ਕੰਪਨੀਆਂ ਨੇ 2020 ‘ਚ ਇਕੁਇਟੀ ਪੂੰਜੀ ‘ਚ 31 ਅਰਬ ਡਾਲਰ ਇੱਕਠੇ ਕੀਤੇ ਹਨ।ਵਿਦੇਸ਼ੀ ਕੰਪਨੀਆਂ ਵੱਲੋਂ ਵੀ ਭਾਰਤੀ ਸ਼ੇਅਰਾਂ ‘ਚ ਦਿਲਚਸਪੀ ਵਿਖਾਈ ਜਾ ਰਹੀ ਹੈ।ਜੂਨ ਤੋਂੇ ਅਗਸਤ ਮਹੀਨੇ ਵਿਚਾਲੇ ਵਿਦੇਸ਼ੀ ਨਿਵੇਸ਼ਕਾਂ ਵੱਲੋਂ 10.3 ਬਿਲੀਅਨ ਦੀ ਲਾਗਤ ਦੇ ਨਵੇਂ ਸ਼ੇਅਰ ਖ੍ਰੀਦੇ ਗਏ ਹਨ।
ਖੇਤੀਬਾੜੀ ਖੇਤਰ , ਜੋ ਕਿ ਜੀਡੀਪੀ ‘ਚ ਵਧੇਰੇ ਯੋਗਦਾਨ ਦਿੰਦਾ ਹੈ, ‘ਚ ਵੀ ਵਾਧਾ ਦਰਜ ਕੀਤਾ ਗਿਆ ਹੈ। ਵਿਸ਼ਵਵਿਆਪੀ ਖੁਰਾਕ ਮਹਿੰਗਾਈ ਸਕਾਰਾਤਮਕ ਜ਼ੋਨ ‘ਚ ਪ੍ਰਵੇਸ਼ ਕਰ ਰਹੀ ਹੈ।
ਆਰਥਿਕ ਇੰਜਨ ਭਾਵੇਂ ਕਿ ਹੌਲੀ-ਹੌਲੀ ਅਗਾਂਹ ਵੱਧ ਰਿਹਾ ਹੈ ਪਰ ਉਸ ਦੀ ਮੰਜਿਲ ਵਾਧੇ ਵੱਲ ਹੀ ਇਸ਼ਾਰਾ ਕਰ ਰਹੀ ਹੈ।ਰੀਅਲ ਸੈਕਟਰ ਦੇ ਹਿੱਸੇਦਾਰਾਂ ਨੂੰ ਵਿਸ਼ਵਾਸ ਹੈ ਕਿ ਸਰਕਾਰ ਦੀਆਂ ਲੋੜੀਂਦੀਆਂ ਸਹਾਇਕ ਨੀਤੀਆਂ, ਜਿੰਨਾਂ ਨੂੰ ਵਿੱਤੀ ਅਤੇ ਵਿੱਤੀ ਪ੍ਰਸਤਾਵਾਂ ਦੀ ਹਿਮਾਇਤ ਹਾਸਲ ਹੈ, ਉਹ ਜਲਦ ਹੀ ਅਮਲ ‘ਚ ਆਉਣਗੀਆਂ ਅਤੇ ਆਰਥਿਕ ਸਥਿਤੀ ਕੁੱਝ ਹੋਰ ਹੀ ਹੋਵੇਗੀ।

 

ਸਕ੍ਰਿਪਟ: ਜੀ. ਸ੍ਰੀਨੀਵਾਸਨ, ਸੀਨੀਅਰ ਆਰਥਿਕ ਪੱਤਰਕਾਰ