ਭਾਰਤ ਵਿਲੱਖਣ ਹਾਈਪਰਸੋਨਿਕ ਕਲੱਬ ‘ਚ ਹੋਇਆ ਸ਼ਾਮਲ

ਭਾਰਤ ਨੇ ਸਕਰਮਜੈੱਟ ਇੰਜਣ ਨਾਲ ਚੱਲਣ ਵਾਲੇ ਇੱਕ ਸਵਦੇਸ਼ੀ ਵਿਕਸਤ ਹਾਈਪਰਸੋਨਿਕ ਤਕਨਾਲੋਜੀ ਵਾਲੇ ਵਾਹਨ ਨੂੰ ਸਫਲਤਾਪੂਰਵਕ ਦਾਗ ਕੇ ਵੱਡੀ ਤਰੱਕੀ ਹਾਸਲ ਕੀਤੀ ਹੈ।ਇਹ ਤਰੱਕੀ ਅਗਲੀ ਪੀੜ੍ਹੀ ਦੀਆਂ ਹਾਈਪਰਸੋਨਿਕ ਕਰੂਜ਼ ਮਿਜ਼ਾਇਲਾਂ ਲਈ ਇੱਕ ਮਹੱਤਵਪੂਰਣ ਨਿਰਮਾਣ ਸਥਿਤੀ ਵੱਜੋਂ ਕਾਰਜ ਕਰੇਗੀ।ਭਾਰਤ ਦੇ ਰੱਖਿਆ ਅਤੇ ਖੋਜ ਵਿਕਾਸ ਸੰਗਠਨ, ਡੀਆਰਡੀਓ ਨੇ ਇਸ ਨੂੰ ਵਿਕਸਤ ਕੀਤਾ ਹੈ।ਡੀਆਰਡੀਓ ਨੇ ਦੱਸਿਆ ਹੈ ਕਿ ਇਹ ਇੱਕ ਪ੍ਰਮੁੱਖ ਅਤੇ ਮਹੱਤਵਪੂਰਣ ਤਕਨਾਲੋਜੀ ਤਰੱਕੀ ਹੈ।ਸਾਰੇ ਹੀ ਤਕਨੀਕੀ ਮਾਪਦੰਡਾਂ ਨੂੰ ਪੂਰਾ ਕਰਦਿਆਂ ਸਕ੍ਰਮਜੈੱਟ ਇੰਜਣ ਦਾ ਵਾਤਾਵਰਣ ਦੇ ਅੰਦਰ ਹੀ ਹਾਈਪਰਸੋਨਿਕ ਰਫ਼ਤਾਰ ‘ਤੇ ਸਫਲਤਾਪੂਰਵਕ ਪ੍ਰੀਖਣ ਕੀਤਾ ਗਿਆ।ਇਸ ਸਫਲਤਾ ਨੇ ਹੋਰ ਕਈ ਪ੍ਰਮੁੱਖ ਅਤੇ ਮਹੱਤਵਪੂਰਨ ਤਕਨੀਕਾਂ, ਸਮੱਗਰੀ ਅਤੇ ਹਾਈਪਰਸੋਨਿਕ ਵਾਹਨਾਂ ਦੇ ਵਿਕਾਸ ਲਈ ਰਾਹ ਪੱਧਰਾਂ ਕੀਤਾ ਹੈ।ਡੀਆਰਡੀਓ ਦਾ ਹੁਣ ਅਗਲਾ ਉਦੇਸ਼ ਆਉਂਦੇ 5-6 ਸਾਲਾਂ ‘ਚ ਲੰਬੀ ਦੂਰੀ ਦੀਆਂ ਹਾਈਪਰ ਸੋਨਿਕ ਕਰੂਜ਼ ਮਿਜ਼ਾਇਲਾਂ ਨੂੰ ਵਿਕਸਤ ਕਰਨਾ ਹੈ।

ਦੱਸਣਯੋਗ ਹੈ ਕਿ ਜਦੋਂ ਪ੍ਰੋਜੈਕਟਾਈਲ ਮੈਕ 5 ਦੀ ਗਤੀ ਤੋਂ ਵੀ ਤੇਜ਼ ਰਫ਼ਤਾਰ ‘ਤੇ ਪਹੁੰਚਦਾ ਹੈ ਤਾਂ ਇਸ ਨੂੰ ਹਾਈਪਰਸੋਨਿਕ ਗਤੀ ਕਿਹਾ ਜਾਂਦਾ ਹੈ।ਮੈਕ 5 ਦਾ ਅਰਥ ਹੈ ਆਵਾਜ਼ ਦੀ ਰਫ਼ਤਾਰ ਨਾਲੋਂ ਪੰਜ ਗੁਣਾ ਗਤੀ।ਹੁਣ ਤੱਕ ਅਮਰੀਕਾ, ਰੂਸ ਅਤੇ ਚੀਨ ਹੀ ਹਾਈਪਰਸੋਨਿਕ ਕਲੱਬ ‘ਚ ਸ਼ਾਮਲ ਸਨ, ਪਰ ਹੁਣ ਭਾਰਤ ਨੇ ਵੀ ਤਰੱਕੀ ਹਾਸਲ ਕਰ ਲਈ ਹੈ।

ਬੰਗਾਲ ਦੀ ਖਾੜੀ ‘ਤੇ ਉੜੀਸਾ ਤੱਟ ‘ਤੇ ਪੈਂਦੇ ਡਾ.ਅਬਦੁੱਲ ਕਲਾਮ ਟਾਪੂ ਤੋਂ ਇਸ ਹਾਈਪਰਸੋਨਿਕ ਕਰੂਜ਼ ਮਿਜ਼ਾਇਲ ਨੂੰ ਦਾਗਿਆ ਗਿਆ।ਇਸ ਦੇ ਸਕ੍ਰਮਜੈੱਟ ਦੀ ਗਤੀ 22 ਤੋਂ 24 ਮਿੰਟ ਲਈ ਮੈਕ 6 ਰਹੀ ਸੀ।ਦਾਗੇ ਜਾਣ ਅਤੇ ਕਰੂਜ਼ ਵਾਹਨਾਂ ਦੇ ਮਾਪਦੰਡਾਂ ‘ਤੇ ਲਗਾਤਾਰ ਵੱਖ ਵੱਖ ਟਰੈਕਿੰਗ ਰਡਾਰਾਂ, ਇਲੈਕਟਰੋ ਓਪਟੀਕਲ ਪ੍ਰਣਾਲੀਆਂ ਅਤੇ ਟੈਲੀਮੇਟਰੀ ਸਟੇਸ਼ਨਾਂ ਦੀ ਮਦਦ ਨਾਲ ਨਿਗਰਾਨੀ ਕੀਤੀ ਜਾ ਰਹੀ ਸੀ।ਇਸ ਤੋਂ ਇਲਾਵਾ ਇੱਕ ਸਮੁੰਦਰੀ ਜਹਾਜ਼ ਨੂੰ ਵੀ ਬੰਗਾਲ ਦੀ ਖਾੜੀ ‘ਚ ਨਿਗਰਾਨੀ ਲਈ ਤੈਨਾਤ ਕੀਤਾ ਗਿਆ ਸੀ।ਪ੍ਰਦਰਸ਼ਨ ਦੇ ਸਾਰੇ ਮਾਪਦੰਡਾਂ ਨੇ ਮਿਸ਼ਨ ਦੀ ਸਫਲਤਾ ਦਾ ਸੰਕੇਤ ਦਿੱਤਾ ਹੈ।ਭਾਰਤ ਲਈ ਇਹ ਇੱਕ ਬਹੁਤ ਵੱਡੀ ਪ੍ਰਾਪਤੀ ਹੈ।ਪਰ ਫਿਰ ਵੀ ਭਾਰਤ ਅਜੇ ਕੁੱਝ ਮਿੰਟਾਂ ਲਈ ਸਕ੍ਰਮਜੈੱਟ ਇੰਜਣ ਨਾਲ ਚੱਲਣ ਵਾਲੀ ਹਾਈਪਰਸੋਨਿਕ ਉਡਾਣ ਨੂੰ ਹਾਸਲ ਕਰਨ ਦੀ ਕੋਸ਼ਿਸ਼ ਕਰ ਰਿਹਾ  ਹੈ। ਅਮਰੀਕਾ, ਰੂਸ ਅਤੇ ਚੀਨ ਨੇ ਇਸ ‘ਚ ਸਫਲਤਾ ਹਾਸਲ ਕੀਤੀ ਹੋਈ ਹੈ।ਹੁਣ ਇਹ ਤਿੰਨੇ ਦੇਸ਼ ਐਰੋਡਾਇਨੋਮਿਕਲੀ ਹਾਈਪਰਸੋਨਿਕ ਹਥਿਆਰਾਂ ਨੂੰ ਵਿਕਸਤ ਕਰਨ ਦੀ ਦੌੜ ‘ਚ ਲੱਗੇ ਹੋਏ ਹਨ।ਇਹ ਉਹ ਹਥਿਆਰ ਹਨ ਜੋ ਕਿ ਦੁਸ਼ਮਣ ਦੀ ਮਿਜ਼ਾਇਲ ਰੱਖਿਆ ਪ੍ਰਣਾਲੀ ਨੂੰ ਤਹਿਸ ਨਹਿਸ ਕਰ ਸਕਦੇ ਹਨ।

ਭਾਰਤੀ ਹਥਿਆਰਬੰਦ ਫੌਜਾਂ ਕੋਲ ਪਹਿਲਾਂ ਹੀ ਬ੍ਰਹਮੋਸ ਸੁਪਰਸੋਨਿਕ ਕਰੁਜ਼ ਮਿਜ਼ਾਇਲ ਹੈ।ਬ੍ਰਹਮੋਸ ਦਾ ਨਿਰਮਾਣ ਭਾਰਤ ਅਤੇ ਰੂਸ ਨੇ ਸਾਂਜੇ ਤੌਰ ‘ਤੇ ਕੀਤਾ ਸੀ।ਇਸ ਦੀ ਗਤੀ ਮੈਕ 2.8 ਹੈ।ਇਸ ਨੂੰ ਰੈਮਜੈੱਟ ਦੀ ਮਦਦ ਨਾਲ ਦਾਗਿਆ ਜਾਂਦਾ ਹੈ। ਰੈਮਜੈੱਟ ਲਗਭਗ ਮੈਕ 3 ਦੀ ਰਫ਼ਤਾਰ ‘ਤੇ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰ ਸਕਦੇ ਹਨ ਅਤੇ ਇਸ ਦੀ ਵੱਧ ਤੋਂ ਵੱਧ ਗਤੀ ਮੈਕ 6 ਤੱਕ ਪਹੁੰਚ ਸਕਦੀ ਹੈ।ਜਦੋਂ ਵਾਹਨ ਹਾਈਪਰਸੋਨਿਕ ਰਫ਼ਤਾਰ ‘ਤੇ ਪਹੁੰਚਦਾ ਹੈ ਤਾਂ ਉਸ ਸਮੇਂ ਰੈਮਜੈੱਟ ਦੀ ਕੁਸ਼ਲਤਾ ਘੱਟਣ ਲੱਗਦੀ ਹੈ।ਪਰ ਦੂਜੇ ਪਾਸੇ ਸਕ੍ਰਮਜੈੱਟ ਹਾਈਪਰਸੋਨਿਕ ਗਤੀ ‘ਤੇ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰਦਾ ਹੈ।

ਮੌਜੂਦਾ ਸਮੇਂ ‘ਚ ਓਰਬਿਟ ‘ਚ ਉਪਗ੍ਰਹਿ ਦਾਗਣ ਲਈ ਬਹੁ-ਪੜਾਅ ਵਾਲੇ ਸੈਟੇਲਾਈਟ ਲਾਂਚ ਵਾਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ।ਇਹ ਸਿਰਫ ਇੱਕ ਵਾਰ ਹੀ ਵਰਤੋਂ ‘ਚ ਆਉਂਦੇ ਹਨ ਅਤੇ ਇਸ ਲਈ ਇਹ ਮਹਿੰਗੇ ਪੈਂਦੇ ਹਨ।ਇੰਨ੍ਹਾਂ ਦੀ ਕੁਸ਼ਲਤਾ ਵੀ ਬਹੁਤ ਘੱਟ ਹੁਮਦੀ ਹੈ, ਕਿਉਂਕਿ ਇਹ ਸਿਰਫ ਆਪਣੇ ਮਾਸ ਦਾ 2 ਤੋਂ 4% ਹੀ ਓਰਬਿਟ ‘ਚ ਲਿਜਾ ਸਕਦੇ ਹਨ।

ਇਸ ਲਈ ਓਰਬਿਟ ‘ਚ ਕਿਸੇ ਉਪਗ੍ਰਹਿ ਨੂੰ ਸਥਾਪਿਤ ਕਰਨ ਦੀ ਕੀਮਤ ਨੂੰ ਕਾਫ਼ੀ ਹੱਦ ਤੱਕ ਘਟਾਇਆ ਜਾ ਸਕਦਾ ਹੈ।ਅਜਿਹਾ ਕਰਨ ਲਈ ਨਵੀਂ ਪੀੜ੍ਹੀ ਦੇ ਲਾਂਚ ਵਾਹਨ ਪ੍ਰੋਪਲਸ਼ਨ ਪ੍ਰਣਾਲੀ ਦੀ ਵਰਤੋਂ ਕਰਨ, ਜਿਸ ‘ਚ ਉਹ ਆਪਣੀ ਉਡਾਣ ਦੌਰਾਨ ਵਾਤਾਵਰਣ ਵਿਚਲੀ ਆਕਸੀਜਨ ਦੀ ਵ ਰਤੋਂ ਕਰਦੇ ਹਨ।ਸਕ੍ਰਮਜੈੱਟ ਨਾਲ ਚੱਲਣ ਵਾਲੇ ਲਾਂਚ ਵਾਹਨਾਂ ‘ਚ ਇਹ ਸਮਰੱਥਾ ਮੌਜੂਦ ਹੈ।

 

ਸਕ੍ਰਿਪਟ: ਬਿਮਨ ਬਾਸੂ, ਸੀਨੀਅਰ ਸਾਇੰਸ ਟਿੱਪਣੀਕਾਰ