ਭਾਰਤ-ਆਸੀਆਨ ਸੰਬੰਧ ਵਿਕਾਸ ਨੂੰ ਮਜ਼ਬੂਤੀ ਦੇ ਰਹੇ ਹਨ

ਭਾਰਤ ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਦੀ ਐਸੋਸੀਏਸ਼ਨ, ਆਸੀਆਨ ਨਾਲ ਆਪਣੇ ਸੰਬਧਾਂ ਨੂੰ ਮਜ਼ਬੂਤ ਅਤੇ ਬਹੁਪੱਖੀ ਅਧਾਰ ‘ਤੇ ਕਾਇਮ ਸਬੰਧਾਂ ‘ਤੇ ਆਪਣਾ ਧਿਆਨ ਕੇਂਦਰਤ ਕਰ ਰਿਹਾ ਹੈ।ਇਹ ਸਭ 1990 ਦੇ ਆਰੰਭ ਤੋਂ ਹੀ ਦੁਨੀਆ ਭਰ ਦੇ ਰਾਜਨੀਤਿਕ ਅਤੇ ਆਰਥਿਕ ਦ੍ਰਿਸ਼ਟੀਕੋਣ ‘ਚ ਆਈਆਂ ਮਹੱਤਵਪੂਰਣ ਤਬਦੀਲੀਆਂ ਦਾ ਹੀ ਨਤੀਜਾ ਹੈ।ਇਸ ਤੋਂ ਇਲਾਵਾ ਭਾਰਤ ਦੀ ਆਰਥਿਕ ਉਦਾਰੀਕਰਨ ਵੱਲ ਵੱਧਣ ਦੀ ਇੱਛਾ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ।ਮੌਜੂਦਾ ਸਮੇਂ ‘ਚ ਐਕਟ ਈਸਟ ਨੀਤੀ ਇੱਕ ਗਤੀਸ਼ੀਲ ਅਤੇ ਕਾਰਜ ਅਧਾਰਤ ਨੀਤੀ ਵੱਜੋਂ ਪਰਿਪੱਕ ਹੋ ਗਈ ਹੈ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਿਆਂਮਾਰ ਦੇ ਨੇਅ ਪਾਈ ਤਾਵ ਵਿਖੇ ਨਵੰਬਰ 2014 ‘ਚ ਆਯੋਜਿਤ ਹੋਏ 12ਵੇਂ ਆਸੀਆਨ ਭਾਰਤ ਸੰਮੇਲਨ ਅਤੇ 9ਵੇਂ ਪੂਰਬੀ ਏਸ਼ੀਆ ਸੰਮੇਲਨ ‘ਚ ‘ਐਕਟ ਈਸਟ ਨੀਤੀ’ ‘ਤੇ ਰਸਮੀ ਤੌਰ ‘ਤੇ ਚਾਨਣਾ ਪਾਇਆ ਸੀ।ਆਸੀਆਨ ਤੋਂ ਇਲਾਵਾ ਭਾਰਤ ਨੇ ਖੇਤਰ ‘ਚ ਹੋਰ ਨੀਤੀਗਤ ਪਹਿਲਕਦਮੀਆਂ ਸ਼ੁਰੂ ਕੀਤੀਆਂ ਹੋਈਆਂ ਹਨ, ਜਿਸ ‘ਚ ਆਸੀਆਨ ਦੇ ਕੁੱਝ ਮੈਂਬਰ ਜਿਵੇਂ ਬੀਮਸਟੈਕ ਐਮਸੀਜੀ ਆਦਿ ਸ਼ਾਮਲ ਹਨ। ਭਾਰਤ ਕਈ ਖੇਤਰੀ ਫੋਰਮਾਂ ਜਿਵੇਂ ਕਿ ਏਸ਼ੀਆ-ਯੂਰਪ ਮੀਟਿੰਗ (ਏਐਸਈਐਮ), ਪੂਰਬੀ ਏਸ਼ੀਆ ਸੰਮੇਲਨ (ਈਏਐਸ),  ਆਸੀਆਨ ਖੇਤਰੀ ਮੰਚ (ਏਆਰਐਫ),  ਆਸੀਆਨ ਰੱਖਿਆ ਮੰਤਰੀਆਂ ਦੀ ਬੈਠਕ + (ਏਡੀਐਮਐਮ +) ਅਤੇ ਆਸੀਆਨ ਮੈਰੀਟਾਈਮ ਫੋਰਮ (ਈਏਐਮਐਫ) ਵਿੱਚ ਵੀ ਸਰਗਰਮ ਭਾਗੀਦਾਰ ਹੈ।  ਆਸੀਆਨ ਨਾਲ ਭਾਰਤ ਦਾ ਸਬੰਧ ਉਸ ਦੀ ਵਿਦੇਸ਼ ਨੀਤੀ ਦਾ ਮਹੱਤਵਪੂਰਨ ਥੰਮ ਹੈ ਅਤੇ ਇਸ ਦੀ ‘ਐਕਟ ਈਸਟ ਪਾਲਿਸੀ’ ਦੀ ਬੁਨਿਆਦ ਹੈ। ਸਾਲ 2012 ਵਿੱਚ ਰਣਨੀਤਕ ਭਾਈਵਾਲੀ ਵਿੱਚ ਸਬੰਧਾਂ ਦਾ ਅਪਗ੍ਰੇਡ ਹੋਣਾ ਇੱਕ ਮਹੱਤਵਪੂਰਣ ਤਰੱਕੀ ਸੀ ਕਿਉਂਕਿ ਭਾਰਤ 1992 ਵਿੱਚ  ਆਸੀਆਨ ਦਾ ਸੈਕਟਰਲ ਭਾਈਵਾਲ, 1996 ਵਿੱਚ ਸੰਵਾਦ ਭਾਈਵਾਲ ਅਤੇ 2002 ਵਿੱਚ ਸੰਮੇਲਨ ਪੱਧਰ ਦਾ ਭਾਈਵਾਲ ਬਣ ਗਿਆ ਸੀ।

ਭਾਰਤ ਅਤੇ ਆਸੀਆਨ ਵਿਚਾਲੇ 30 ਸੰਵਾਦ ਵਿਧੀਆਂ ਮੌਜੂਦ ਹਨ।ਭਾਰਤ ਨੇ ਆਸੀਆਨ ਅਤੇ ਆਸੀਆਨ ਕੇਂਦਰਤ ਪ੍ਰਕ੍ਰਿਆਵਾਂ ਨਾਲ ਸਾਂਝ ਵਧੇਰੇ ਮਜ਼ਬੂਤ ਕਰਨ ਦੇ ਮਕਸਦ ਨਾਲ ਇੱਕ ਸਮਰਪਿਤ ਸਫੀਰ ਦੀ ਸਥਾਪਨਾ ਕਰਦਿਆਂ ਅਪ੍ਰੈਲ 2015 ‘ਚ ਜਕਾਰਤਾ ਵਿਖੇ ਆਸੀਆਨ ਅਤੇ ਈਏਐਸ ਲਈ ਇੱਕ ਵੱਖਰਾ ਮਿਸ਼ਨ ਸ਼ੁਰੂ ਕੀਤਾ।

ਭਾਰਤ ਨੇ ਕਈ ਵਿਦੇਸ਼ ਨੀਤੀ ਦੀਆਂ ਪਹਿਕਦਮੀਆਂ ਰਾਹੀਂ ਆਪਣੇ ਉੱਤਰ-ਪੂਰਬੀ ਖੇਤਰ ਲਈ ਕਈ ਮੌਕੇ ਪੈਦਾ ਕੀਤਾ ਹਨ।ਭਾਰਤ ਦਾ ਉੱਤਰ-ਪੂਰਬੀ ਹਿੱਸਾ ਪੂਰਬ ਅਤੇ ਦੱਖਣ ਪੂਰਬੀ ਏਸ਼ੀਆ ਲਈ ਗੇਟਵੇਅ ਦਾ ਕੰਮ ਕਰਦਾ ਹੈ।ਵਿਦੇਸ਼ ਨੀਤੀ ‘ਚ ਦਰਜ ਸ਼ਬਦਾਂ ਮੁਤਾਬਕ ਉੱਤਰ ਪੂਰਬੀ ਖੇਤਰ ਦੇ ਸੂਬੇ ਸਾਡੀ ਵਿਦੇਸ਼ ਨੀਤੀ ਦੇ ਦੋ ਬੁਨਿਆਦੀ ਥੰਮ੍ਹ “ਗੁਆਂਢ ਪਹਿਲ ਨੀਤੀ” ਅਤੇ “ਐਕਟ ਈਸਟ ਨੀਤੀ” ਵਿਚਾਲੇ ਸਬੰਧ ਕਾਇਮ ਕਰਨ ਵਾਲੇ ਖੇਤਰ ਹਨ।ਇਸ ਖੇਤਰ ਲਈ ਭਾਰਤ ਦਾ ਦ੍ਰਿਸ਼ਟੀਕੋਣ ਤਿੰਨ ਐਸ ‘ਤੇ ਟਿਿਕਆ ਹੋਇਆ ਹੈ, ਜੋ ਹਨ- ਸੰਪਰਕ, ਵਣਜ ਅਤੇ ਸਭਿਆਚਾਰ।ਆਪਣੇ ਪੂਰਬੀ ਗੁਆਂਢੀ ਅਤੇ ਮਿੱਤਰ ਦੇਸ਼ਾਂ ਨਾਲ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਲਈ ਭਾਰਤ ਆਪਣੇ ਉੱਤਰ ਪੂਰਬੀ ਰਾਜਾਂ ‘ਚ ਬੁਨਿਆਦੀ ਢਾਂਚੇ ਅਤੇ ਸੰਪਰਕ ਨੂੰ ਬਿਹਤਰ ਕਰਨ ਲਈ ਕਈ ਯਤਨ ਕਰ ਰਿਹਾ ਹੈ।

ਭਾਰਤੀ ਵਿਦੇਸ਼ ਮੰਤਰੀ ਡਾ.ਐਸ ਜੈਸ਼ੰਕਰ ਨੇ ਪਿਛਲੇ ਹਫ਼ਤੇ ਥਾਈਲੈਂਡ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮਾਮਲਿਆਂ ਦੇ ਮੰਤਰੀ ਡਾਨ ਪਰਮੁਦਵਿਨੀ ਨਾਲ ਆਸੀਆਨ-ਭਾਰਤ ਮੰਤਰੀ ਮੰਡਲ ਦੀ ਸਹਿ-ਪ੍ਰਧਾਨਗੀ ਕੀਤੀ।ਇਹ ਬੈਠਕ ਵਰਚੁਅਲੀ ਆਯੋਜਿਤ ਕੀਤੀ ਗਈ ਸੀ ਅਤੇ ਭਾਰਤ ਤੇ ਆਸੀਆਨ ਦੇ ਦੱਸ ਮੈਂਬਰ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨੇ ਇਸ ਬੈਠਕ ‘ਚ ਸ਼ਿਰਕਤ ਕੀਤੀ। ਬੈਠਕ ਵਿੱਚ ਸਮੁੰਦਰੀ ਸਹਿਯੋਗ, ਸੰਪਰਕ, ਸਿੱਖਿਆ ਅਤੇ ਸਮਰੱਥਾ ਨਿਰਮਾਣ ਅਤੇ ਲੋਕਾਂ ਤੋਂ ਲੋਕਾਂ ਦੇ ਸੰਪਰਕ ਸਮੇਤ ਕਈ ਖੇਤਰਾਂ ਵਿੱਚ  ਆਸੀਆਨ -ਭਾਰਤ ਰਣਨੀਤਕ ਭਾਈਵਾਲੀ ਦੀ ਸਥਿਤੀ ਦਾ ਜਾਇਜ਼ਾ ਲਿਆ ਗਿਆ। ਇਸਨੇ  ਆਸੀਆਨ -ਇੰਡੀਆ ਪਲਾਨ ਆਫ ਐਕਸ਼ਨ (2016-2020) ਨੂੰ ਲਾਗੂ ਕਰਨ ਵਿੱਚ ਹੋਈ ਪ੍ਰਗਤੀ ਦੀ ਸਮੀਖਿਆ ਕੀਤੀ। ਬੈਠਕ ਨੇ ਆਉਂਦੇ 17 ਵੇਂ  ਆਸੀਆਨ -ਭਾਰਤ ਸੰਮੇਲਨ ਦੀਆਂ ਤਿਆਰੀਆਂ ਅਤੇ ਸਮੀਖਿਆ ਦੇ ਨਾਲ ਨਾਲ ਏਸ਼ੀਆ ਦੇ ਮੈਂਬਰ ਦੇਸ਼ਾਂ (ਏ.ਐੱਮ.ਐੱਸ.) ਦੇ ਨੇਤਾਵਾਂ ਦੇ ਅਹਿਮ ਫੈਸਲਿਆਂ ਨੂੰ ਲਾਗੂ ਕਰਨ ਵਿੱਚ ਹੋਈ ਪ੍ਰਗਤੀ ਦਾ ਜਾਇਜ਼ਾ ਲਿਆ ।

ਮੀਟਿੰਗ ਵਿੱਚ  ਆਸੀਆਨ -ਭਾਰਤ ਯੋਜਨਾ ਦੀ ਨਵੀਂ ਯੋਜਨਾ (2021-2025) ਨੂੰ ਅਪਣਾਇਆ ਗਿਆ। ਮੰਤਰੀਆਂ ਨੇ ਕੋਵਿਡ -19 ਮਹਾਂਮਾਰੀ ਨਾਲ ਲੜਨ ਲਈ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਤਰੀਕਿਆਂ ਬਾਰੇ ਵਿਚਾਰ ਵਟਾਂਦਰੇ ਕੀਤੇ ਅਤੇ ਮਹੱਤਵਪੂਰਨ ਖੇਤਰੀ ਅਤੇ ਅੰਤਰਰਾਸ਼ਟਰੀ ਵਿਕਾਸ ਬਾਰੇ ਵਿਚਾਰ ਵਟਾਂਦਰੇ ਕੀਤੇ।

ਵਿਦੇਸ਼ ਰਾਜ ਰਾਜ ਮੰਤਰੀ ਵੀ. ਮੁਰਲੀਧਰਨ ਨੇ ਵੀਅਤਨਾਮ ਦੀ ਪ੍ਰਧਾਨਗੀ ਹੇਠ  ਵਰਚੁਅਲੀ ਆਯੋਜਿਤ ਹੋਏ ਆਸੀਆਨ ਖੇਤਰੀ ਮੰਚ (ਏਆਰਐਫ) ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਵਿੱਚ ਹਿੱਸਾ ਲਿਆ। ਏਆਰਐਫ ਦੀ 27 ਵੀਂ ਵਿਦੇਸ਼ ਮੰਤਰੀਆਂ ਦੀ ਬੈਠਕ (ਐੱਫ.ਐੱਮ.ਐੱਮ.) ਨੇ ਅੰਤਰਰਾਸ਼ਟਰੀ ਅਤੇ ਖੇਤਰੀ ਮੁੱਦਿਆਂ ‘ਤੇ ਵਿਚਾਰ ਵਟਾਂਦਰੇ ਕੀਤੇ। ਰਾਜ ਮੰਤਰੀ ਨੇ ਹਿੰਦ-ਪ੍ਰਸ਼ਾਂਤ ਮਹਾਸਾਗਰ ਦੀ ਪਹਿਲਕਦਮੀ, ਅੱਤਵਾਦ ਦੇ ਖਤਰੇ, ਯੂ ਐਨ ਸੀ ਐਲ ਓ ਐਸ ਢਾਂਚੇ  ਦੇ ਪ੍ਰਸੰਗ ਵਿੱਚ ਸਮੁੰਦਰੀ ਮੁੱਦਿਆਂ ਅਤੇ ਕੌਵੀਡ -19 ਲਈ ਸਮੂਹਿਕ ਜਵਾਬ ਦੇਣ ਲਈ ਸਹਿਯੋਗ ਬਾਰੇ ਭਾਰਤ ਦੇ ਨਜ਼ਰੀਏ ਪੇਸ਼ ਕੀਤੇ।

ਏਆਰਐਫ ਦੇ ਮੰਤਰੀਆਂ ਨੇ ਤਿੰਨ ਬਿਆਨਾਂ ਨੂੰ ਅਪਣਾਇਆ, ਅਰਥਾਤ, ਛੂਤ ਦੀਆਂ ਬਿਮਾਰੀਆਂ ਦੇ ਫੈਲਣ ਤੋਂ ਬਚਾਅ ਅਤੇ ਪ੍ਰਤੀਕ੍ਰਿਆ ਲਈ ਸਹਿਯੋਗ ਵਧਾਉਣਾ; ਅੱਤਵਾਦੀ ਸਮੂਹਾਂ ਦੁਆਰਾ ਭਰਤੀ ਕੀਤੇ ਗਏ ਜਾਂ ਜੁੜੇ ਬੱਚਿਆਂ ਦਾ ਇਲਾਜ; ਅਤੇ ਅੰਤਰਰਾਸ਼ਟਰੀ ਸੁਰੱਖਿਆ ਦੇ ਪ੍ਰਸੰਗ ਵਿਚ ਆਈਸੀਟੀ ਦੀ ਵਰਤੋਂ ਅਤੇ ਸੁਰੱਖਿਆ ਦੇ ਖੇਤਰ ਵਿਚ ਸਹਿਯੋਗ।

ਭਾਰਤ ਸਮੁੰਦਰੀ ਸੁਰੱਖਿਆ ਉੱਤੇ ਵੱਖ ਵੱਖ ਏਆਰਐਫ ਗਤੀਵਿਧੀਆਂ ਅਤੇ ਪਹਿਲਕਦਮੀਆਂ – ਅੱਤਵਾਦ ਵਿਰੋਧੀ; ਜਾਣਕਾਰੀ ਅਤੇ ਸੰਚਾਰ ਟੈਕਨੋਲੋਜੀ (ਆਈਸੀਟੀ); ਅਤੇ ਤਬਾਹੀ ਤੋਂ ਰਾਹਤ ਵਿੱਚ ਸ਼ਾਮਲ ਹੈ । ਮੀਟਿੰਗ ਦੌਰਾਨ 2020-21 ਲਈ ਮਨਜ਼ੂਰ ਕੀਤੀ ਗਈ ਏਆਰਐਫ ਗਤੀਵਿਧੀਆਂ ਦੇ ਤਹਿਤ, ਭਾਰਤ ਅੰਤਰਰਾਸ਼ਟਰੀ ਜਹਾਜ਼ ਅਤੇ ਪੋਰਟ ਸਹੂਲਤ ਸੁਰੱਖਿਆ ਕੋਡ (ਆਈਐਸਪੀਐਸ ਕੋਡ) ਅਤੇ ਸਮੁੰਦਰ ਦੇ ਕਾਨੂੰਨ ਬਾਰੇ ਸੰਯੁਕਤ ਰਾਸ਼ਟਰ ਦੇ ਸੰਮੇਲਨ (ਯੂਐਨਸੀਐਲਓਐਸ) ਅਤੇ ਹੋਰ ਅੰਤਰਰਾਸ਼ਟਰੀ ਸਾਧਨਾਂ ਨੂੰ ਲਾਗੂ ਕਰਨ ਬਾਰੇ ਵਰਕਸ਼ਾਪਾਂ ਦੀ ਸਹਿ-ਪ੍ਰਧਾਨਗੀ ਕਰੇਗਾ ।

 

ਸਕ੍ਰਿਪਟ: ਪਦਮ ਸਿੰਘ, ਏਆਈਆਰ, ਨਿਊਜ਼ ਵਿਸ਼ਲੇਸ਼ਕ