ਕੋਵਿਡ-19 ਰਿਕਵਰੀ ਦਰ 78.28% ਤੱਕ ਪਹੁੰਚੀ

ਭਾਰਤ ‘ਚ ਕੋਵਿਡ-19 ਰਿਕਵਰੀ ਦਰ ‘ਚ ਲਗਾਤਾਰ ਸੁਧਾਰ ਵੇਕਣ ਨੂੰ ਮਿਲ ਰਿਹਾ ਹੈ ਅਤੇ ਹੁਣ ਇਹ 78.28% ਦਰਜ ਕੀਤੀ ਗਈ ਹੈ।ਪਿਛਲੇ 24 ਘੰਟਿਆਂ ‘ਚ 79,292 ਮਰੀਜ਼ ਠੀਕ ਹੋਏ ਹਨ।
ਸਿਹਤ ਮੰਤਰਾਲੇ ਨੇ ਦੱਸਿਆ ਕਿ ਹੁਣ ਤੱਕ 38,59,399 ਕੋਵਿਡ ਸੰਕ੍ਰਮਿਤ ਲੋਕ ਠੀਕ ਹੋ ਚੁੱਕੇ ਹਨ।ਦੇਸ਼ ‘ਚ ਕੋਵਿਡ-19 ਮੌਤ ਦਰ 1.64% ਹੀ ਰਹਿ ਗਈ ਹੈ।