ਪਾਕਿਸਤਾਨੀ ਐਨਐਸਏ ਵੱਲੋਂ ਗਲਤ ਨਕਸ਼ਾ ਪੇਸ਼ ਕਰਨ ਤੋਂ ਬਾਅਦ ਭਾਰਤ ਨੇ ਸੰਘਾਈ ਸਹਿਕਾਰਤਾ ਸੰਗਠਨ ਦੀ ਐਨਐਸਏ ਬੈਠਕ ਤੋਂ ਕੀਤੀ ਵਾਪਸੀ

ਭਾਰਤ ਨੇ ਕਿਹਾ ਹੈ ਕਿ ਪਾਕਿਸਤਾਨ ਦੇ ਐਨਐਸਏ ਨੇ ਜਾਣਬੁੱਝ ਕੇ ਇੱਕ ਨਕਲੀ ਨਕਸ਼ੇ ਨੂੰ ਪੇਸ਼ ਕੀਤਾ ਹੈ। ਸੰਘਾਈ ਸਹਿਕਾਰਤਾ ਸੰਗਠਨ ਦੇ ਮੈਂਬਰ ਮੇਲਕਾਂ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਦੀ ਬੈਠਕ ਦੌਰਾਨ ਪਾਕਿ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਵੱਲੋਂ ਸੋਚ ਸਮਝ ਕੇ ਇਹ ਗਲਤ ਨਕਸ਼ਾ ਪੇਸ਼ ਕੀਤਾ ਗਿਆ।
ਮੰਗਲਵਾਰ ਨੂੰ ਸੰਘਾਈ ਸਹਿਕਾਰਤਾ ਸੰਗਠਨ ਦੀ ਐਨਐਸਏ ਦੀ ਬੈਠਕ ਸਬੰਧੀ ਸਵਾਲ ਦੇ ਜਵਾਬ ‘ਚ ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਨੁਰਾਗ ਸ੍ਰੀਵਾਸਤਵ ਨੇ ਕਿਹਾ ਕਿ ਇਹ ਬੈਠਕ ਦੇ ਨਿਯਮਾਂ ਦੀ ਉਲੰਘਣਾ ਹੈ।ਉਨ੍ਹਾਂ ਕਿਹਾ ਕਿ ਭਾਰਤ ਨੇ ਮੇਜ਼ਬਾਨ ਰੂਸ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਪਾਕਿਸਤਾਨ ਦੀ ਇਸ ਕਾਰਵਾਈ ਦੇ ਵਿਰੋਧ ‘ਚ ਬੈਠਕ ਤੋਂ ਵਾਪਸੀ ਕਰ ਲਈ।
ਬੁਲਾਰੇ ਨੇ ਕਿਹਾ ਕਿ ਇਸ ਤੋਂ ਬਾਅਦ ਵੀ ਪਾਕਿਸਤਾਨ ਆਪਣੀਆਂ ਗੁੰਮਰਾਹਕੁੰਨ ਕਹਾਣੀਆਂ ਨੂੰ ਬਿਆਨ ਕਰਦਾ ਰਿਹਾ।
ਸੂਤਰਾਂ ਮੁਤਾਬਕ ਭਾਰਤ ਨੇ ਪਾਕਿਸਤਾਨ ਵੱਲੋਂ ਪੇਸ਼ ਕੀਤੇ ਗਏ ਇਸ ਗ਼ੈਰਕਾਨੂੰਨੀ ਨਕਸ਼ੇ ‘ਤੇ ਸਖ਼ਤ ਵਿਰੋਧ ਦਰਜ ਕੀਤਾ ਹੈ।ਰੂਸ, ਜੋ ਕਿ ਇਸ ਬੈਟਕ ਦੀ ਮੇਜ਼ਬਾਨੀ ਕਰ ਰਿਹਾ ਸੀ, ਉਸ ਨੇ ਬਹੁਤ ਯਤਨ ਕੀਤੇ ਕਿ ਉਹ ਪਾਕਿਸਤਾਨ ਨੂੰ ਅਜਿਹਾ ਕਰਨ ਤੋਂ ਰੋਕ ਸਕੇ, ਪਰ ਉਹ ਅਸਫਲ ਰਿਹਾ।