ਸੰਯੁਕਤ ਰਾਸ਼ਟਰ ਨੇ ਲੀਬੀਆ ‘ਤੇ ਯੂਐਨ ਦੀ ਹਥਿਆਰਬੰਦ ਰੋਕ ਨੂੰ ਲਾਗੂ ਕਰਨ ਲਈ ਸਾਰੇ ਦੇਸ਼ਾਂ ਤੋਂ ਕੀਤੀ ਮੰਗ

ਸੰਯੁਕਤ ਰਾਸ਼ਟਰ ਦੀ ਸੁਰੱਖਿਆ ਕੌਂਸਲ ਨੇ ਬੀਤੇ ਦਿਨ ਇੱਕ ਮਤਾ ਪਾਸ ਕੀਤਾ ਹੈ, ਜਿਸ ‘ਚ ਮੰਗ ਕੀਤੀ ਗਈ ਹੈ ਕਿ ਸਾਰੇ ਦੇਸ਼ ਲੀਬੀਆ ‘ਤੇ ਸੰਯੁਕਤ ਰਾਸ਼ਟਰ ਦੇ ਹਥਿਆਰਬੰਦ ਪਾਬੰਦੀ ਨੂੰ ਲਾਗੂ ਕਰਨ।
ਕੌਂਸਲ ਨੇ ਜੰਗ ‘ਚ ਸਿਆਸੀ ਗੱਲਬਾਤ ਅਤੇ ਜੰਗਬੰਦੀ ਦੀ ਵੀ ਮੰਗ ਕੀਤੀ ਹੈ, ਕਿਉਂਕਿ ਇਸ ਲਈ ਫੌਜੀ ਹੱਲ ਕਾਫ਼ੀ ਨਹੀਂ ਹੈ।ਇਸ ਮਤੇ ‘ਤੇ 130 ਵੋਟਾਂ ਪਈਆਂ ਜਦਕਿ ਚੀਨ ਅਤੇ ਰੂਸ ਗ਼ੈਰ ਹਾਜ਼ਰ ਰਹੇ।