ਪੀਐਮ ਮੋਦੀ 18 ਸਤੰਬਰ ਨੂੰ ਇਤਿਹਾਸਕ ਕੋਸੀ ਰੇਲ ਮਹਾਸੇਤੂ ਕੌਮ ਨੂੰ ਕਰਨਗੇ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ 18 ਸਤੰਬਰ ਜਾਨਿ ਕਿ ਆਉਂਦੇ ਕੱਲ੍ਹ ਇਤਿਹਾਸਕ ਕੋਸੀ ਰੇਲ ਮਹਾਸੇਤੂ ਵੀਡੀਓ ਕਾਨਫਰੰਸ ਰਾਹੀਂ ਰਾਸ਼ਟਰ ਨੂੰ ਸਮਰਪਿਤ ਕਰਨਗੇ।ਕੋਸੀ ਰੇਲ ਮਹਾਸੇਤੂ ਬਿਹਾਰ ਦੇ ਇਤਿਹਾਸ ਅਤੇ ਪੂਰੇ ਖੇਤਰ ਨੂੰ ਉੱਤਰ ਪੂਰਬੀ ਹਿੱਸੇ ਨਾਲ ਜੋੜਨ ‘ਚ ਅਹਿਮ ਭੂਮਿਕਾ ਅਦਾ ਕਰੇਗਾ।ਇਹ ਵੱਡਾ ਪੁੱਲ 1.9 ਕਿ.ਮੀ ਲੰਬਾ ਅਤੇ ਇਸ ਦੇ ਨਿਰਮਾਣ ‘ਤੇ 516 ਕਰੋੜ ਰੁ. ਦੀ ਲਾਗਤ ਆਈ ਹੈ।ਇਸ ਪ੍ਰਾਜੈਕਟ ਨੂੰ ਕੋਵਿਡ ਮਹਾਮਾਰੀ ਦੌਰਾਨ ਪੂਰਾ ਕੀਤਾ ਗਿਆ ਹੈ ਅਤੇ ਇਸ ‘ਚ ਪ੍ਰਵਾਸੀ ਮਜ਼ਦੂਰਾਂ ਨੇ ਵੀ ਹਿੱਸਾ ਲਿਆ ਹੈ।ਇਸ ਪੁੱਲ ਦੇ ਮੁਕੰਮਲ ਹੋਣ ‘ਤੇ 86 ਸਾਲ ਪੁਰਾਣਾ ਸੁਪਨਾ ਸਾਕਾਰ ਹੋਇਆ ਹੈ।
ਇਸ ਤੋਂ ਇਲਾਵਾ ਪੀਐਮ ਮੋਦੀ 12 ਰੇਲ ਪ੍ਰਾਜੈਕਟਾਂ ਦਾ ਵੀ ਉਦਘਾਟਨ ਕਰਨਗੇ।