ਬੰਗਲਾਦੇਸ਼ ‘ਚ ਯਾਤਰੂ ਰੇਲ ਸੇਵਾਵਾਂ ਪੂਰੀ ਤਰ੍ਹਾਂ ਨਾਲ ਮੁੜ ਬਹਾਲ

ਬੰਗਲਾਦੇਸ਼ ‘ਚ ਯਾਤਰੀ ਰੇਲ ਸੇਵਾਵਾਂ ਬੁੱਧਵਾਰ ਤੋਂ ਇੱਕ ਵਾਰ ਫਿਰ ਲੀਹ ‘ਤੇ ਆ ਗਈਆਂ ਹਨ।ਇਸ ਸਾਲ ਮਾਰਚ ਮਹੀਨੇ ਕੋਰੋਨਾ ਦਾ ਕਹਿਰ  ਸ਼ੁਰੂ ਹੋਣ ਬਾਅਦ ਹੀ ਲਗਭਗ 6 ਮਹੀਨਿਆਂ ਤੱਕ ਇਹ ਸੇਵਾਵਾਂ ਮੁਅੱਤਲ ਰਹੀਆਂ ਸਨ, ਜੋ ਕਿ ਹੁਣ ਮੁੜ ਬਹਾਲ ਹੋ ਗਈਆਂ ਹਨ।ਰੇਲਵੇ ਮੰਤਰਾਲੇ ਦੇ ਪੀਆਰਓ ਮੁਤਾਬਕ ਰੇਲ ਗੱਡੀਆਂ ਆਪਣੀ ਪੂਰੀ ਸਮਰੱਥਾ ਨਾਲ ਯਾਤਰੀਆਂ ਨੂੰ ਲਿਜਾ ਰਹੀਆਂ ਹਨ।ਸਫ਼ਰ ਦੌਰਾਨ ਕੋਵਿਡ ਦਿਸ਼ਾ ਨਿਰਦੇਸ਼ਾਂ ਦਾ ਖਾਸ ਧਿਆਨ ਰੱਖਿਆ ਜਾ ਰਿਹਾ ਹੈ।
ਸਰਕਾਰ ਨੇ ਇੰਟਰਸਿਟੀ ਟ੍ਰੇਨਾਂ ਦੀਆਂ 50% ਟਿਕਟਾਂ ਦੀ ਵਿਕਰੀ ਆਨਲਾਈਨ ਕਰਨ ਅਤੇ ਬਾਕੀ ਟਿਕਟਾਂ ਦੀ ਵਿਕਰੀ ਸਟੇਸ਼ਨਾਂ ‘ਤੇ ਹੀ ਕਰਨ ਦੀ ਮਨਜ਼ੂਰੀ ਦਿੱਤੀ ਹੈ।ਮੌਕੇ ‘ਤੇ ਕੋਈ ਟਿਕਟ ਜਾਰੀ ਨਹੀਂ ਕੀਤੀ ਜਾਵੇਗੀ।ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸਿਰਫ 50% ਟਿਕਟਾਂ ਦੀ ਹੀ ਵਿਕਰੀ ਹੋ ਰਹੀ ਸੀ ਤਾਂ ਜੋ ਸਫ਼ਰ ਦੌਰਾਨ ਸੋਸ਼ਲ ਦੂਰੀ ਬਣਾਈ ਰੱਖੀ ਜਾ ਸਕੇ।