ਸੁਰਖੀਆਂ

1) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਵਿੱਚ ਦੋ ਮਹੱਤਵਪੂਰਨ ਖੇਤੀ ਬਿੱਲਾਂ ਦੇ ਪਾਸ ਹੋਣ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਕੁਝ ਲੋਕ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਭਲਾਈ ਸਰਕਾਰ ਲਈ ਬਹੁਤ ਮਹੱਤਵਪੂਰਨ ਹੈ।

2) ਖਪਤਕਾਰਾਂ ਦੇ ਮਾਮਲੇ, ਖੁਰਾਕ ਅਤੇ ਜਨਤਕ ਵੰਡ ਰਾਜ ਮੰਤਰੀ ਰਾਓਸਾਹਿਬ ਪਾਟਿਲ ਦਾਨਵੇ ਨੇ ਰਾਜ ਸਭਾ ਨੂੰ ਦੱਸਿਆ ਕਿ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਦਾ ਲਾਭ ਲੈਣ ਵਾਲੇ ਝੋਨੇ ਦੇ ਕਿਸਾਨਾਂ ਵਿੱਚ 70% ਦਾ ਵਾਧਾ ਹੋਇਆ ਹੈ।

3) ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਤਬਦੀਲੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਐਲਾਨ ਕੀਤਾ ਹੈ ਕਿ 8 ਭਾਰਤੀ ਬੀਚ; ਗੁਜਰਾਤ ਦੇ ਸ਼ਿਵਰਾਜਪੁਰ, ਦਮਨ ਅਤੇ ਦੀਯੂ ਵਿੱਚ ਘੋਘਲਾ, ਕਰਨਾਟਕ ਵਿਚ ਕਾਸਰਕੋਡ ਅਤੇ ਪਦੁਬਿਦਰੀ, ਕੇਰਲਾ ਵਿਚ ਕਾਪਡ, ਆਂਧਰਾ ਪ੍ਰਦੇਸ਼ ਵਿਚ ਰੁਸ਼ੀਕੋਂਡਾ, ਓਡੀਸ਼ੀ ਦੇ ਪੁਰੀ ਵਿਚ ਗੋਲਡਨ ਬੀਚ ਅਤੇ ਅੰਡੇਮਾਨ ਟਾਪੂਆਂ ਵਿਚ ਰਾਧਾਨਗਰ ਬੀਚ ਨੂੰ ਅੰਤਰਰਾਸ਼ਟਰੀ ਵਾਤਾਵਰਣ ਪੱਧਰੀ “ਬਲੂ ਫਲੈਗ” ਪ੍ਰਮਾਣੀਕਰਣ ਦੇਣ ਦੀ ਅਪੀਲ ਕੀਤੀ ਗਈ ਹੈ। .

4) ਪਾਕਿਸਤਾਨ ਨੇ ਪੁੰਛ ਇਲਾਕੇ ਵਿਚ ਲਗਾਤਾਰ ਦੂਜੇ ਦਿਨ ਭਾਰੀ ਗੋਲਾਬਾਰੀ ਕਰਕੇ ਜੰਗਬੰਦੀ ਦੀ ਉਲੰਘਣਾ ਕੀਤੀ ਹੈ। ਭਾਰਤੀ ਫੌਜ ਨੇ ਵੀ ਇਸ ਦਾ ਢੁਕਵਾਂ ਜਵਾਬ ਦਿੱਤਾ। ਪਾਕਿਸਤਾਨੀ ਸੈਨਿਕਾਂ ਨੇ ਇਸ ਮਹੀਨੇ 31 ਵਾਰ ਜੰਗਬੰਦੀ ਸਮਝੌਤੇ ਦੀ ਉਲੰਘਣਾ ਕੀਤੀ ਹੈ।

5) ਰਾਸ਼ਟਰੀ ਜਾਂਚ ਏਜੰਸੀ ਦੁਆਰਾ ਅਲ ਕਾਇਦਾ ਦੇ ਇੱਕ ਅੱਤਵਾਦੀ ਮੋਡਿਊਲ ਦਾ ਪਰਦਾਫਾਸ਼ ਕੀਤਾ ਗਿਆ। ਇਸ ਦੌਰਾਨ ਹਥਿਆਰ ਅਤੇ ਗੋਲਾ ਬਾਰੂਦ ਸਮੇਤ ਪਾਬੰਦੀਸ਼ੁਦਾ ਸਾਹਿਤ ਵੀ ਜ਼ਬਤ ਕੀਤਾ ਗਿਆ। ਇਨ੍ਹਾਂ ਵਿੱਚੋਂ ਪੱਛਮੀ ਬੰਗਾਲ ਦੇ 3 ਪ੍ਰਵਾਸੀ ਮਜ਼ਦੂਰਾਂ ਨੂੰ ਕੇਰਲਾ ਦੇ ਅਰਨਾਕੁਲਮ ਅਤੇ 6 ਲੋਕਾਂ ਨੂੰ ਪੱਛਮੀ ਬੰਗਾਲ ਦੇ ਮੁਰਸ਼ੀਦਾਬਾਦ ਜ਼ਿਲ੍ਹੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।

6) ਬੀਤੇ 24 ਘੰਟਿਆਂ ਦੌਰਾਨ ਰਿਕਾਰਡ 95,880 ਲੋਕ ਕੋਵਿਡ-19 ਤੋਂ ਠੀਕ ਹੋਏ ਹਨ। ਕੁੱਲ ਰਿਕਵਰੀ 42,08,431 ਹੈ ਅਤੇ ਠੀਕ ਹੋਣ ਦੀ ਦਰ ਹੁਣ 79.28% ਹੈ।

7) ਕੋਵਿਡ-19 ਲਈ ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 8,81,911 ਟੈਸਟ ਕੀਤੇ ਗਏ ਹਨ।

8) ਦੋਹਾ ਵਿੱਚ ਅੰਤਰ-ਅਫਗਾਨ ਸ਼ਾਂਤੀ ਵਾਰਤਾ ਹੋਣ ਦੇ ਬਾਵਜੂਦ ਅਫਗਾਨਿਸਤਾਨ ਵਿੱਚ ਅੱਤਵਾਦੀ ਹਮਲੇ ਵਧੇ ਹਨ। ਦੇਸ਼ ਦੇ ਉੱਤਰ-ਪੱਛਮੀ ਹਿੱਸੇ ਵਿਚ ਹਿੰਸਾ ਤੇਜ਼ੀ ਨਾਲ ਵਧੀ ਹੈ।

9) ਚੀਨ ਦੇ ਹਵਾਈ ਫੌਜ ਦੇ ਜਹਾਜ਼ਾਂ ਨੇ ਅਮਰੀਕਾ ਦੇ ਅੰਡਰ ਸੈਕਟਰੀ ਆਫ ਸਟੇਟ ਕੀਥ ਕ੍ਰੈਚ ਦੀ ਤਾਈਵਾਨ ਯਾਤਰਾ ਦੌਰਾਨ ਟਾਪੂ ਦੇ ਦੁਆਲੇ ਉਡਾਣਾਂ ਭਰਨ ਤੋਂ ਬਾਅਦ ਤਾਈਵਾਨ ਨੇ ਵੀ ਆਪਣੇ ਲੜਾਕੂ ਜਹਾਜ਼ਾਂ ਨੂੰ ਉਡਾਇਆ। ਇਸ ਯਾਤਰਾ ਨੇ ਚੀਨ ਅਤੇ ਟਾਪੂ ਦੇਸ਼ ਦਰਮਿਆਨ ਤਣਾਅ ਨੂੰ ਵਧਾ ਦਿੱਤਾ ਹੈ।

10) ਇਜ਼ਰਾਇਲ ਨੇ ਕੋਵਿਡ-19 ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧੇ ਤੋਂ ਬਾਅਦ ਦੂਜੀ ਵਾਰ ਲਾਕਡਾਊਨ ਲਗਾਇਆ ਹੈ। ਗੌਰਤਲਬ ਹੈ ਕਿ ਇਹ ਦੂਜੀ ਤਾਲਾਬੰਦੀ ਰਵਾਇਤੀ ਯਹੂਦੀ ਛੁੱਟੀਆਂ ਦੇ ਮੌਕੇ ਸਮੇਂ ਕੀਤੀ ਗਈ ਹੈ।