ਸੰਯੁਕਤ ਰਾਸ਼ਟਰ ਦੇ ਮੁਖੀ ਨੇ ਜੀਵਨ ਨੂੰ ਬਚਾਉਣ ਲਈ ਬਿਹਤਰ ਇਲਾਜ ਪ੍ਰਦਾਨ ਕਰਨ ਲਈ ਦੇਸ਼ਾਂ ਨੂੰ ਇਕਜੁਟ ਹੋਣ ਦੀ ਕੀਤੀ ਅਪੀਲ

ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟੇਰਸ ਨੇ ਕਿਹਾ ਹੈ ਕਿ ਕੋਵਿਡ-19 ਦੇ ਫੈਲਾਅ ਨੂੰ ਰੋਕਣ ਅਤੇ ਅਗਲੇ ਸਾਲ ਤੱਕ ਲੋਕਾਂ ਦੀਆਂ ਜਾਨਾਂ ਬਚਾਉਣ ਲਈ ਸਾਰੇ ਦੇਸ਼ਾਂ ਨੂੰ ਇਕਜੁਟ ਹੋਣ ਦੀ ਲੋੜ ਹੈ। ਗੌਰਤਲਬ ਹੈ ਕਿ ਉਨ੍ਹਾਂ ਨੇ ਕੋਰੋਨਾ ਵਾਇਰਸ ਨੂੰ ਅੱਜ ਸਭ ਤੋਂ ਵੱਡਾ ਵਿਸ਼ਵ-ਪੱਧਰੀ ਖ਼ਤਰਾ ਦੱਸਿਆ।

ਸ਼੍ਰੀ ਗੁਟੇਰਸ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਸਾਡੇ ਜੀਵਨ ਕਾਲ ਵਿੱਚ ਇੱਕ ਵੱਡਾ ਸੰਕਟ ਹੈ ਅਤੇ ਇਸ ਲਈ ਇਸ ਸਾਲ ਦਾ ਜਨਰਲ ਅਸੈਂਬਲੀ ਸੈਸ਼ਨ ਵੀ ਵੱਖਰੀ ਤਰ੍ਹਾਂ ਦਾ ਹੋਵੇਗਾ। ਉਨ੍ਹਾਂ ਕਿਹਾ ਕਿ ਸਾਨੂੰ ਕਿਫਾਇਤੀ ਟੀਕਾ ਚਾਹੀਦਾ ਹੈ ਜੋ ਸਾਰਿਆਂ ਲਈ ਉਪਲਬਧ ਹੋਵੇ।