ਦੇਸ਼ ਵਿੱਚ ਕੋਵਿਡ -19 ਦੇ 75%  ਨਵੇਂ ਕੇਸ 10 ਰਾਜਾਂ, ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੇਂਦਰਿਤ: ਕੇਂਦਰ ਸਰਕਾਰ

ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਦੇਸ਼ ਵਿਚ  ਕੋਵਿਡ -19 ਦੇ 75% ਨਵੇਂ  ਕੇਸ 10 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਸਾਹਮਣੇ ਆਏ ਹਨ।
 ਇਕ ਟਵੀਟ ਵਿੱਚ ਮੰਤਰਾਲੇ ਨੇ ਕਿਹਾ ਕਿ 10 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ   ਰਿਕਵਰੀ ਦੀ ਨਵੀਂ ਦਰ 74 ਫੀਸਦ  ਹੈ।   ਮਹਾਰਾਸ਼ਟਰ, ਆਂਧਰਾ ਪ੍ਰਦੇਸ਼ ਅਤੇ ਕਰਨਾਟਕ  ਆਦਿ ਰਾਜ ਇਹਨਾਂ ਵਿਚੋਂ ਇਕ ਹਨ  ,ਜਿੱਥੇ  ਵੱਡੀ ਗਿਣਤੀ ਵਿਚ ਰਿਕਵਰੀ ਦਰ ਵੱਧ ਰਹੀ ਹੈ ਅਤੇ ਨਵੇਂ ਕੇਸ ਵੀ।
ਮੰਤਰਾਲੇ ਨੇ ਕਿਹਾ ਕਿ ਕੇਂਦਰ ਸਰਕਾਰ ਆਪਣੀਆਂ ਕੋਸ਼ਿਸ਼ਾਂ ਨੂੰ ਮਜ਼ਬੂਤ ​​ ਅਤੇ  ਯਤਨਾਂ ਨੂੰ ਕਾਇਮ ਰੱਖਦੀ ਹੋਈ ਤਕਨੀਕੀ, ਵਿੱਤੀ, ਪਦਾਰਥਕ ਅਤੇ ਹੋਰ ਸਰੋਤਾਂ ਨਾਲ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਤੱਕ ਪੂਰੀ ਸਰਗਰਮੀ ਨਾਲ  ਪਹੁੰਚ ਕਰ ਰਹੀ ਹੈ।