ਭਾਰਤ ਦੀ ਹਾਈ ਕਮਿਸ਼ਨਰ ਰਿਵਾ ਗਾਂਗੁਲੀ ਦਾਸ ਨੇ ਢਾਕਾ ਵਿੱਚ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨਾਲ  ਕੀਤੀ ਮੁਲਾਕਾਤ

ਬੰਗਲਾਦੇਸ਼ ਵਿੱਚ ਭਾਰਤ ਦੀ ਹਾਈ ਕਮਿਸ਼ਨਰ ਰੀਵਾ ਗਾਂਗੁਲੀ ਦਾਸ ਨੇ ਐਤਵਾਰ ਨੂੰ ਢਾਕਾ ਵਿੱਚ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨਾਲ  ਗੱਲਬਾਤ ਕੀਤੀ।   ਇਸ ਮੌਕੇ ਤੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇੱਕ ਪੱਤਰ ਸੌਂਪਿਆ, ਜਿਸ ਵਿੱਚ  ਪ੍ਰਧਾਨ ਮੰਤਰੀ ਹਸੀਨਾ ਨੂੰ ਉਨ੍ਹਾਂ ਦੇ ਜਨਮਦਿਨ ਤੇ ਸ਼ੁੱਭਕਾਮਨਾਵਾਂ ਦਰਜ ਸਨ।
 ਭਾਰਤ ਦੇ ਹਾਈ ਕਮਿਸ਼ਨ ਦੁਆਰਾ ਜਾਰੀ ਪ੍ਰੈਸ ਬਿਆਨ ਅਨੁਸਾਰ ਰੀਵਾ ਗਾਂਗੁਲੀ ਦਾਸ ਨੇ  ਭਾਰਤ ਵਲੋਂ ਆਪਣੀ ਨੀਤੀ ਵਿੱਚ ਗੁਆਂਢੀਆਂ ਨਾਲ ਆਪਸੀ ਮਹੱਤਵ ਨੂੰ ਦੁਹਰਾਇਆ।
  ਇਸ ਦੇ ਨਾਲ ਹੀ ਉਨ੍ਹਾਂ ਨੇ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਦੀ ਅਗਵਾਈ ਵਿੱਚ ਦੁਵੱਲੇ ਸਬੰਧਾਂ ਵਿੱਚ ਹੋਈ ਪ੍ਰਗਤੀ ਦਾ ਵੀ ਜ਼ਿਕਰ ਕੀਤਾ।  ਆਜ਼ਾਦੀ ਯੁੱਧ ਦੀ ਸੁਨਹਿਰੀ ਜੁਬਲੀ ਮਨਾਉਣ ਅਤੇ ਅਗਲੇ ਸਾਲ ਰਾਜਨੀਤਕ ਸੰਬੰਧ ਸਥਾਪਤ ਕਰਨ ਦੀ ਪੰਜਾਹਵੀਂ ਵਰ੍ਹੇਗੰਢ ਬਾਰੇ ਵੀ ਵਿਚਾਰ-ਵਟਾਂਦਰੇ ਵਿਚ ਕੀਤਾ ਗਿਆ। ਹਾਈ ਕਮਿਸ਼ਨਰ ਨੇ 1972 ਵਿਚ ਬੰਗਬੰਧੂ ਸ਼ੇਖ ਮੁਜੀਬੁਰ ਰਹਿਮਾਨ ਦੀ ਭਾਰਤ ਫੇਰੀ ਦੀ ਦੁਰਲੱਭ ਤਸਵੀਰਾਂ ਦਾ ਸੰਗ੍ਰਹਿ ਪੇਸ਼ ਕੀਤਾ। ਸ਼ੇਖ ਹਸੀਨਾ ਨੇ 1971 ਵਿਚ ਬੰਗਲਾਦੇਸ਼ ਦੀ ਆਜ਼ਾਦੀ ਦੀ ਲੜਾਈ ਵਿਚ ਭਾਰਤ ਦੇ ਯੋਗਦਾਨ ਨੂੰ ਯਾਦ ਕੀਤਾ।