ਵਿਸ਼ਵ ਸਿਹਤ ਸੰਗਠਨ ਦੇ ਮੁੱਖੀ ਨੇ ਪ੍ਰਧਾਨ ਮੰਤਰੀ ਮੋਦੀ ਦਾ ਕੋਰੋਨਾਵਾਇਰਸ ਵਿਰੁੱਧ  ਦਿੱਤੇ ਯੋਗਦਾਨ ਦਾ  ਕੀਤਾ ਧੰਨਵਾਦ 

 ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਟੇਡਰੋਸ ਅਧਨੋਮ ਗੈਬਰੇਅਸਿਸ ਨੇ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਭਾਸ਼ਣ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹੈ।  ਇੱਕ ਟਵੀਟ ਵਿੱਚ, ਡਬਲਯੂਐਚਓ ਦੇ ਡੀ ਜੀ ਨੇ ਕਿਹਾ ਕਿ ਸ੍ਰੀ ਮੋਦੀ ਨੇ ਕੋਰੋਨਾਵਾਇਰਸ ਮਹਾਂਮਾਰੀ ਵਿਰੁੱਧ  ਲੜੀ ਜਾ ਰਹੀ ਲੜਾਈ ਵਿੱਚ ਆਪਣੀ ਵਚਨਬੱਧਤਾ ਅਤੇ ਏਕਤਾ ਦਾ ਬੇਮਿਸਾਲ ਪ੍ਰਦਰਸ਼ਨ ਕੀਤਾ ਹੈ,ਜਿਸ ਲਈ ਉਹ ਮੋਦੀ ਦਾ ਧੰਨਵਾਦ ਕਰਦੇ ਹਨ।  ਡਬਲਯੂਐਚਓ ਦੇ ਮੁਖੀ ਨੇ ਕਿਹਾ, ਕੋਵਿਡ -19 ਮਹਾਂਮਾਰੀ ਨੂੰ ਸਿਰਫ  ਸਾਂਝੇ ਤੌਰ ‘ਤੇ ਆਪਸੀ ਸਰੋਤਾਂ ਨੂੰ ਜੁਟਾ ਕੇ ਖ਼ਤਮ ਕੀਤਾ ਜਾ ਸਕਦਾ ਹੈ।