ਦੇਵੀ ਦੁਰਗਾ ਦੀ ਪੂਜਾ ਦਾ ਨਵਰਾਤਰੀ ਤਿਉਹਾਰ ਅੱਜ ਤੋਂ ਸ਼ੁਰੂ

ਦੇਵੀ ਦੁਰਗਾ ਦੀ ਪੂਜਾ ਦਾ ਨਵਰਾਤਰੀ ਤਿਉਹਾਰ ਅੱਜ ਤੋਂ ਸ਼ੁਰੂ ਹੋ ਗੀਆ ਹੈ। ਗੌਰਤਲਬ ਹੈ ਕਿ ਨਰਾਤਿਆਂ ਦੇ ਪਹਿਲੇ ਦਿਨ ਦੇਵੀ ਦੁਰਗਾ ਦੀ ਸ਼ੈਲਪੁਤਰੀ ਵਜੋਂ ਪੂਜਾ ਕੀਤੀ ਜਾਂਦੀ ਹੈ।

ਜੰਮੂ-ਕਸ਼ਮੀਰ ਵਿੱਚ ਵੀ ਦੇਵੀ ਦੁਰਗਾ ਦੀ ਪੂਜਾ ਦੇ ਇਸ ਨਵਰਾਤਰੀ ਤਿਉਹਾਰ ਦੀ ਸ਼ੁਰੂਆਤ ਅੱਜ ਧਾਰਮਿਕ ਉਤਸ਼ਾਹ ਅਤੇ ਸ਼ਰਧਾ-ਭਾਵਨਾ ਨਾਲ ਹੋਈ। ਸ਼ਰਧਾਲੂ ਮਾਤਾ ਦੇ ਦਰਸ਼ਨਾਂ ਲਈ ਮੰਦਰਾਂ ਵਿਚ ਜਾ ਰਹੇ ਹਨ। ਨਵਰਾਤਰੀ ਦੇ ਪਹਿਲੇ ਦਿਨ ਦੇਵੀ ਦੁਰਗਾ ਦੀ ਸ਼ੈਲਪੁਤਰੀ ਵਜੋਂ ਪੂਜਾ ਕੀਤੀ ਜਾਂਦੀ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵਰਾਤਰੀ ਦੇ ਸ਼ੁੱਭ ਮੌਕੇ ‘ਤੇ ਵਧਾਈ ਦਿੱਤੀ ਹੈ। ਇੱਕ ਟਵੀਟ ਵਿੱਚ ਸ਼੍ਰੀ ਮੋਦੀ ਨੇ ਉਮੀਦ ਜਤਾਈ ਕਿ ਮਾਂ ਜਗਦੰਬਾ ਸਾਰਿਆਂ ਦੇ ਜੀਵਨ ਵਿੱਚ ਖੁਸ਼ੀਆਂ-ਖੇੜੇ ਅਤੇ ਸ਼ਾਂਤੀ ਲਿਆਏਗੀ।