ਮਨੁੱਖੀ ਅਧਿਕਾਰ ਪ੍ਰੀਸ਼ਦ ਵਿੱਚ ਪਾਕਿਸਤਾਨ ਦੀ ਮੁੜ ਚੋਣ ਅਤੇ ਇਸ ਦਾ ਪ੍ਰਭਾਵ

ਸੰਯੁਕਤ ਰਾਸ਼ਟਰ ਦੀ ਮਨੁੱਖੀ ਅਧਿਕਾਰ ਪ੍ਰੀਸ਼ਦ ਵਿੱਚ ਪਾਕਿਸਤਾਨ ਦੀ ਮੁੜ ਚੋਣ ਹੋਣ ਨਾਲ ਵਿਸ਼ਵ-ਪੱਧਰੀ ਮਨੁੱਖੀ ਅਧਿਕਾਰਾਂ ਦੀ ਸਥਿਤੀ ਉੱਤੇ ਲੰਮੇ ਸਮੇਂ ਦਾ ਪ੍ਰਭਾਵ ਪੈਣ ਦੀ ਸੰਭਾਵਨਾ ਹੈ ਕਿਉਂਕਿ ਅਧਿਕਾਰ ਖੇਤਰ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਏਸ਼ੀਆ-ਪੈਸੀਫਿਕ ਖੇਤਰ ਦੇ ਪੰਜ ਉਮੀਦਵਾਰਾਂ ਵਿਚ ਮਨੁੱਖੀ ਅਧਿਕਾਰ ਪ੍ਰੀਸ਼ਦ ਦੀਆਂ ਚਾਰ ਸੀਟਾਂ ਲਈ ਮੁਕਾਬਲਾ ਸੀ। ਜਿਨ੍ਹਾਂ ਵਿਚੋਂ ਸੰਯੁਕਤ ਰਾਸ਼ਟਰ ਮਹਾਸਭਾ ਵਿਚ ਸੰਯੁਕਤ ਰਾਜ ਦੇ 193 ਮੈਂਬਰਾਂ ਵਿਚੋਂ 169 ਮੈਂਬਰਾਂ ਨੇ ਪਾਕਿਸਤਾਨ ਨੂੰ ਸਮਰਥਨ ਦਿੱਤਾ। ਇਸ ਤਰ੍ਹਾਂ ਪਾਕਿਸਤਾਨ ਨੂੰ ਬਾਕੀ ਸਭ ਤੋਂ ਵੱਧ ਵੋਟਾਂ ਮਿਲੀਆਂ।

ਗੌਰਤਲਬ ਹੈ ਕਿ ਇਸ ਚੋਣ ਵਿੱਚ ਉਜ਼ਬੇਕਿਸਤਾਨ ਨੂੰ 164, ਨੇਪਾਲ ਨੂੰ 150 ਅਤੇ ਚੀਨ ਨੂੰ 139 ਵੋਟਾਂ ਮਿਲੀਆਂ ਅਤੇ ਉਹ ਪਾਕਿਸਤਾਨ ਦੇ ਨਾਲ ਇਸ ਪ੍ਰੀਸ਼ਦ ਵਿੱਚ ਚੁਣੇ ਗਏ। ਸਾਊਦੀ ਅਰਬ ਨੂੰ ਸਭ ਤੋਂ ਘੱਟ 90 ਮਿਲੀਆਂ ਤੇ ਉਹ ਹਾਰ ਗਿਆ। ਮਨੁੱਖੀ ਅਧਿਕਾਰ ਪ੍ਰੀਸ਼ਦ ਦੇ ਨਿਯਮਾਂ ਦੇ ਮੁਤਾਬਿਕ ਹਰੇਕ ਹਿੱਸੇ ਦੀ ਭੂਗੋਲਿਕ ਨੁਮਾਇੰਦਗੀ ਨੂੰ ਯਕੀਨੀ ਬਣਾਉਣ ਲਈ ਵਿਸ਼ਵ ਦੇ ਵੱਖ-ਵੱਖ ਖੇਤਰਾਂ ਵਿੱਚੋਂ ਦੇਸ਼ਾਂ ਨੂੰ ਚੁਣਿਆ ਜਾਂਦਾ ਹੈ। ਕਾਬਿਲੇਗੌਰ ਹੈ ਕਿ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ ਵਿੱਚ 47 ਮੈਂਬਰ ਹਨ ਜਿਨ੍ਹਾਂ ਦੀ ਚੋਣ ਕੀਤੀ ਜਾਂਦੀ ਹੈ।

ਪਾਕਿਸਤਾਨ ਦੀ ਚੋਣ ਨੂੰ ਉਸ ਦੇ ਘਰੇਲੂ ਅਧਿਕਾਰਾਂ ਦੀ ਸਥਿਤੀ ਦੇ ਵਿਆਪਕ ਪ੍ਰਸੰਗ ਵਿੱਚ ਦੇਖਿਆ ਜਾਣਾ ਚਾਹੀਦਾ ਹੈ ਜਿਸ ਦੀ ਅਕਸਰ ਅੰਤਰਰਾਸ਼ਟਰੀ ਪੱਧਰ ਤੇ ਨਿੰਦਾ ਹੁੰਦੀ ਰਹੀ ਹੈ। ਸਭ ਤੋਂ ਪਹਿਲਾਂ ਘੱਟ-ਗਿਣਤੀ ਅਧਿਕਾਰਾਂ ਦਾ ਮੁੱਦਾ ਪਾਕਿਸਤਾਨ ਦਾ ਇੱਕ ਕਮਜ਼ੋਰ ਬਿੰਦੂ ਰਿਹਾ ਹੈ ਕਿਉਂਕਿ ਹਿੰਦੂ, ਸਿੱਖ, ਈਸਾਈ ਲੰਮੇ ਸਮੇਂ ਤੋਂ ਦੇਸ਼ ਵਿੱਚ ਤਸ਼ੱਦਦ ਦਾ ਸ਼ਿਕਾਰ ਹਨ। ਸੰਨ 1947 ਦੇ ਫਿਰਕੂ ਦੰਗਿਆਂ ਤੋਂ ਬਾਅਦ ਪਾਕਿਸਤਾਨ ਵਿੱਚ ਘੱਟ-ਗਿਣਤੀਆਂ ਵਿਰੋਧੀ ਹਿੰਸਾ ਘੱਟ ਹੋ ਗਈ ਸੀ ਪਰ ਰਾਸ਼ਟਰਪਤੀ ਜ਼ਿਆ ਉਲ ਹੱਕ ਦੇ ਸ਼ਾਸਨਕਾਲ ਦੌਰਾਨ ਪਾਕਿਸਤਾਨ ਘੱਟ-ਗਿਣਤੀਆਂ ਦੇ ਅਧਿਕਾਰਾਂ ਦੀ ਉਲੰਘਣਾ ਕਰਕੇ ਕੱਟੜ ਇਸਲਾਮੀ ਮੁਲਕ ਵਿੱਚ ਤਬਦੀਲ ਹੋ ਗਿਆ ਸੀ। ਇਸ ਤਰ੍ਹਾਂ ਦੀ ਹਿੰਸਾ ਦੀ ਸਭ ਤੋਂ ਭੈੜੀ ਮਿਸਾਲ 2011 ਵਿੱਚ ਪਾਕਿਸਤਾਨ ਦੇ ਘੱਟ-ਗਿਣਤੀ ਅਧਿਕਾਰ ਮੰਤਰੀ ਸ਼ਾਹਬਾਜ਼ ਭੱਟੀ ਦਾ ਕਤਲ ਸੀ ਜੋ ਇੱਕ ਈਸਾਈ ਸੀ।

ਪਾਕਿਸਤਾਨ ਵਿਚ ਧਾਰਮਿਕ ਕੱਟੜਤਾ ਦੇ ਉਪਜਣ ਨਾਲ ਫਿਰਕੂ ਭਾਵਨਾ ਉੱਭਰੀ ਜਿਸ ਕਾਰਨ ਪਾਕਿਸਤਾਨ ਦੇ ਵੱਡੇ ਸ਼ਹਿਰ ਕਰਾਚੀ ਵਿਚ ਸ਼ੀਆ ਵਿਰੋਧੀ ਹਿੰਸਾ ਦਾ ਰੂਪ ਅਖਤਿਆਰ ਕੀਤਾ। ਸ਼ੀਆ ਲੋਕਾਂ ਨੂੰ ਅਗਵਾ ਕਰਨ ਅਤੇ ਉਨ੍ਹਾਂ ਨੂੰ ਕਤਲ ਕਰਨ ਦੇ ਹਾਲ ਹੀ ਦੀਆਂ ਘਟਨਾਵਾਂ ਨੇ ਪਾਕਿਸਤਾਨ ਵਿੱਚ ਹੋ ਰਹੇ ਮਨੁੱਖੀ ਅਧਿਕਾਰਾਂ ਦੇ ਘਾਣ ਨੂੰ ਇਕ ਵਾਰ ਫਿਰ ਤੋਂ ਉਜਾਗਰ ਕੀਤਾ ਹੈ।

ਬਲੋਚ ਮੁਕਤੀ ਅੰਦੋਲਨ ਅਤੇ ਪਾਕਿਸਤਾਨ ਵੱਲੋਂ ਕਬਜ਼ੇ ਵਾਲੇ ਕਸ਼ਮੀਰ ਦੇ ਕਾਰਕੁਨਾਂ ਨਾਲ ਜਿਸ ਤਰ੍ਹਾਂ ਨਜਿੱਠਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ ਉਸ ਦੀ ਵਿਆਪਕ ਨਿੰਦਾ ਕੀਤੀ ਗਈ ਹੈ। ਬਲੋਚ ਕਾਰਕੁਨਾਂ ਨੇ ਪਾਕਿਸਤਾਨ ਦੀ ਫੌਜ ਦੁਆਰਾ ਉਨ੍ਹਾਂ ਤੇ ਕੀਤੇ ਗਏ ਬੇਹਿਸਾਬ ਜ਼ੁਲਮਾਂ ਦਾ ਅਕਸਰ ਹੀ ਜ਼ਿਕਰ ਕੀਤਾ ਹੈ। ਬਲੋਚ ਕੁਰਕੁਨਾਂ ਨੇ ਪਿਛਲੇ ਦਿਨੀਂ ਜਿਨੇਵਾ ਵਿਖੇ ਆਪਣੇ ਸੂਬੇ ਵਿੱਚ ਮਨੁੱਖੀ ਅਧਿਕਾਰਾਂ ਦੀ ਸਥਿਤੀ ਬਾਰੇ ਆਵਾਜ਼ ਵੀ ਬੁਲੰਦ ਕੀਤੀ ਸੀ ਜੋ ਪਾਕਿਸਤਾਨ ਤੋਂ ਆਜ਼ਾਦੀ ਅਤੇ ਖੁਦਮੁਖਤਿਆਰੀ ਦੇ ਲਈ ਜਨਤਕ ਅੰਦੋਲਨ ਕਰ ਰਹੇ ਹਨ।

ਪਾਕਿਸਤਾਨ ਵਿੱਚ ਹੋ ਰਹੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵਿੱਚ ਵਾਧੇ ਅਤੇ ਕਤਲੇਆਮ ਦੀ ਅੰਤਰਰਾਸ਼ਟਰੀ ਪੱਧਰ ‘ਤੇ ਹੋ ਰਹੀ ਨਿੰਦਾ ਦੇ ਮੱਦੇਨਜ਼ਰ, ਉਸ ਦਾ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਰ ਪ੍ਰੀਸ਼ਦ ਵਿੱਚ ਮੈਂਬਰ ਬਣੇ ਰਹਿਣਾ ਸਪੱਸ਼ਟ ਤੌਰ ਤੇ ਲਾਹੇਵੰਦ ਸੀ। ਇਸ ਲਈ ਇਹ ਸਮਝਣ ਯੋਗ ਹੈ ਕਿ ਮਨੁੱਖੀ ਅਧਿਕਾਰਾਂ ਦੇ ਵਿਆਪਕ ਮਸਲਿਆਂ ਦੇ ਨਾਲ-ਨਾਲ ਪਾਕਿਸਤਾਨ ਅਤੇ ਚੀਨ ਦੋਵਾਂ ਨੇ ਮਨੁੱਖੀ ਅਧਿਕਾਰ ਪ੍ਰੀਸ਼ਦ ਵਿਚ ਆਪਣੀ ਮੌਜੂਦਗੀ ਨੂੰ ਯਕੀਨੀ ਬਣਾਉਣ ਲਈ ਕੂਟਨੀਤਕ ਤਾਕਤ ਦੀ ਕਿੰਨਾ ਜ਼ਿਆਦਾ ਵਰਤੋਂ ਕੀਤੀ ਹੋਵੇਗੀ। ਇਸ ਲਈ ਪਾਕਿਸਤਾਨ ਦੀ ਇਸ ਚੋਣ ਨੂੰ ਮਨੁੱਖੀ ਅਧਿਕਾਰਾਂ ਦੇ ਵੱਡੇ ਪ੍ਰਸੰਗ ਵਿਚ ਦੇਖਣਾ ਪਵੇਗਾ ਜੋ ਕਿ ਇਸ ਦਾ ਕਮਜ਼ੋਰ ਬਿੰਦੂ ਬਣਦਾ ਜਾ ਰਿਹਾ ਹੈ। ਖਾਸ ਤੌਰ ਤੇ ਉਸ ਵੇਲੇ ਜਦੋਂ ਉਸ ਦੇ ਆਪਣੇ ਮੁਲਕ ਵਿੱਚ ਹੀ ਭਾਰੀ ਸੰਖਿਆ ਵਿਚ ਘੱਟ-ਗਿਣਤੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਹਾਲ ਹੀ ਦੇ ਦਿਨਾਂ ਵਿੱਚ ਭਾਰਤ ਨੇ ਪਾਕਿਸਤਾਨ ਵਿੱਚ ਹਿੰਦੂ ਅਤੇ ਸਿੱਖ ਘੱਟ-ਗਿਣਤੀਆਂ ਨਾਲ ਕੀਤੇ ਜਾ ਰਹੇ ਮਾੜੇ ਵਤੀਰੇ ਦਾ ਮੁੱਦਾ ਅੰਤਰਰਾਸ਼ਟਰੀ ਪੱਧਰ ਤੇ ਜ਼ੋਰ-ਸ਼ੋਰ ਨਾਲ ਚੁੱਕਿਆ ਹੈ ਤੇ ਇਸ ਤਰ੍ਹਾਂ ਕਰਕੇ ਪਾਕਿਸਤਾਨ ਦੁਆਰਾ ਕਸ਼ਮੀਰ ਮੁੱਦੇ ਤੇ ਕੀਤੀ ਜਾ ਰਹੀ ਝੂਠੀ ਬਿਆਨਬਾਜ਼ੀ ਨੂੰ ਵੀ ਬੇਅਸਰ ਕੀਤਾ ਹੈ।

ਇਸ ਲਈ ਇਹ ਮੰਨਣਾ ਜ਼ਰੂਰੀ ਹੈ ਕਿ ਮਨੁੱਖੀ ਅਧਿਕਾਰ ਪ੍ਰੀਸ਼ਦ ਵਿੱਚ ਚੁਣੇ ਜਾਣ ਤੋਂ ਬਾਅਦ ਹੁਣ ਪਾਕਿਸਤਾਨ ਨਾ ਸਿਰਫ ਭਾਰਤ ਅਤੇ ਅਫਗਾਨਿਸਤਾਨ ਵਰਗੇ ਮੁਲਕਾਂ ਨੂੰ ਨਿਸ਼ਾਨਾ ਬਣਾਉਣ ਲਈ ਵਿਸ਼ਵ-ਪੱਧਰ ਮਨੁੱਖੀ ਅਧਿਕਾਰ ਸੰਗਠਨਾਂ ਵਿੱਚ ਆਪਣੀ ਲਗਾਤਾਰ ਮੌਜੂਦਗੀ ਨੂੰ ਯਕੀਨੀ ਬਣਾਉਣ ਅਤੇ ਆਪਣੇ ਮੁਲਕ ਵਿਚਲੇ ਘਰੇਲੂ ਅਧਿਕਾਰਾਂ ਦੀ ਸਥਿਤੀ ਨੂੰ ਲੈ ਕੇ ਕਿਸੇ ਵੀ ਆਲੋਚਨਾ ਦੀ ਨਕੇਲ ਕੱਸਣ ਲਈ ਆਪਣੇ ਕੂਟਨੀਤਕ ਅਤੇ ਸਿਆਸੀ ਯਤਨਾਂ ਦਾ ਪੂਰਾ ਤਾਣ ਲਾ ਦੇਵੇਗਾ।

ਹਾਲਾਂਕਿ ਇਕ ਵੱਡਾ ਸਵਾਲ ਮਨੁੱਖੀ ਅਧਿਕਾਰ ਪ੍ਰੀਸ਼ਦ ਦਾ ਭਵਿੱਖ ਹੈ। ਜੇ ਇਸ ‘ਤੇ ਪਾਕਿਸਤਾਨ ਵਰਗੇ ਮੁਨੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਵਾਲਿਆਂ ਦਾ ਕਬਜ਼ਾ ਜਾਰੀ ਰਿਹਾ ਤਾਂ ਇਹ ਸਵਾਲ ਤਾਂ ਨਿਸ਼ਚਿਤ ਤੌਰ ਤੇ ਉੱਠੇਗਾ ਹੀ। ਇਸ ਗੱਲ ‘ਤੇ ਧਿਆਨ ਦੇਣ ਦੀ ਲੋੜ ਹੈ ਕਿ ਇਹ ਮੁਲਕ ਜੋ ਆਪਣੇ ਖਿੱਤੇ ਵਿਚ ਹੋ ਰਹੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੂੰ ਲੈ ਕੇ ਬਿਲਕੁਲ ਵੀ ਗੰਭੀਰ ਨਹੀਂ ਹਨ ਅਤੇ ਇਸ ਤਰ੍ਹਾਂ ਦੇ ਮੁੱਦਿਆਂ ਨੂੰ ਵਿਸ਼ਵ-ਪੱਧਰ ਦੀ ਰਾਜਨੀਤੀ ਦੇ ਹਿੱਸੇ ਵਜੋਂ ਦੇਖ ਰਹੇ ਹਨ। ਮਨੁੱਖੀ ਅਧਿਕਾਰ ਪ੍ਰੀਸ਼ਦ ਦਾ ਮੈਂਬਰ ਹੋਣ ਨਾਤੇ ਅਜਿਹਾ ਰਵੱਈਆ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕੇਗਾ ਕਿਉਂਕਿ ਇਸ ਨਾਲ ਇਸ ਦੇ ਮਾਣ-ਸਨਮਾਨ ਨੂੰ ਭਾਰੀ ਢਾਹ ਲੱਗੇਗੀ।

ਸਕ੍ਰਿਪਟ: ਕਲੋਲ ਭੱਟਾਚਾਰਜੀ