ਕੋਵਿਡ-19 ਰਿਕਵਰੀ ਦਰ 90.85% ਹੋਈ

ਭਾਰਤ ਕੋਵਿਡ-19 ਖ਼ਿਲਾਫ ਆਪਣੀ ਲੜਾਈ ‘ਚ ਇੱਕ ਤੋਂ ਬਾਅਦ ਇੱਕ ਮੀਲ ਪੱਥ੍ਰ ਸਥਾਪਤ ਕਰ ਰਿਹਾ ਹੈ।ਦੇਸ਼ ‘ਚ ਕੋਵਿਡ-19 ਰਿਕਵਰੀ ਦਰ 90.85% ਤੱਕ ਅੱਪੜ ਗਈ ਹੈ।ਹੁਣ ਤੱਕ ਦੇਸ਼ ‘ਚ ਕੁੱਲ 72 ਲੱਖ 60 ਹਜ਼ਾਰ ਮਰੀਜ਼ ਠੀਕ ਹੋ ਚੁੱਕੇ ਹਨ।ਇਹ ਅੰਕੜਾ ਦੇਸ਼ ‘ਚ ਕੋਵਿਡ-19 ਨਾਲ ਸੰਕ੍ਰਮਿਤ ਮਾਮਲ਼ਿਆਂ ਨਾਲੋਂ 12 ਗੁਣਾ ਵੱਧ ਹੈ।ਪਿਛਲੇ 24 ਘੰਟਿਆਂ ‘ਚ 59 ਹਜ਼ਾਰ ਮਰੀਜ਼ ਠੀਕ ਹੋਏ ਹਨ, ਜਦਕਿ ਨਵੇਂ ਸੰਕ੍ਰਮਿਤ ਮਾਮਲੇ 44 ਹਜ਼ਾਰ ਰਹੇ ਹਨ।
ਦੇਸ਼ ‘ਚ ਕੁੱਲ ਸੰਕ੍ਰਮਿਤ ਮਾਮਲੇ 6,10,803 ਹਨ।