ਭਾਰਤ ਨੇ ਅਫਰੀਕਾ ਲਈ ਸਹਾਇਤਾ ਵਿਚ ਕੀਤਾ ਵਾਧਾ

ਭਾਰਤ ਵਲੋਂ ਮਾਨਵਤਾਵਾਦੀ ਦ੍ਰਿਸ਼ਟੀ ਤੋਂ ਇਕ ਮਹੱਤਵਪੂਰਣ  ਕਦਮ ਚੁੱਕਦਿਆਂ
ਅਤੇ  ਆਪਣੀਆਂ ਅਮੀਰ ਪਰੰਪਰਾਵਾਂ ਨੂੰ ਕਾਇਮ ਰੱਖਦੇ ਇਹ ਫੈਸਲਾ ਕੀਤਾ ਗਿਆ ਹੈ ਕਿ ਭਾਰਤ ਅਫਰੀਕਾ ਖੇਤਰ ਦੇ  ਲੋਕਾਂ ਦੀ ਹਰ ਪੱਖੋ ਸਹਾਇਤਾ ਕਰਨ ਦੇ ਮਨੋਰਥ ਨਾਲ    ਕੁਦਰਤੀ ਆਫ਼ਤਾਂ ਅਤੇ ਕੋਵਿਡ -19 ਮਹਾਂਮਾਰੀ ਨਾਲ ਪ੍ਰਭਾਵਿਤ ਲੋਕਾਂ ਦੇ ਦੁੱਖ ਦੂਰ ਕਰਨ ਲਈ ਸੁਡਾਨ, ਦੱਖਣੀ ਸੁਡਾਨ, ਜਾਇਬੂਟੀ ਅਤੇ ਏਰੀਟਰੀਆ ਨੂੰ 270 ਟਨ ਭੋਜਨ ਸਮੱਗਰਈ ਪ੍ਰਦਾਨ ਕਰੇਗਾ।

ਅਫਰੀਕਾ ਦਾ ਇਹ ਖੇਤਰ, ਜੋ ਹੌਰਨ  ਅਫਰੀਕਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਕਈ ਦਹਾਕਿਆਂ ਤੋਂ ਵੱਖ-ਵੱਖ ਕਬਾਇਲੀ ਗੁੱਟਾਂ ਦੀ ਆਪਸੀ ਲੜਾਈ ਕਾਰਨ ਖਾਨਾਜੰਗੀ ਦਾ ਸ਼ਿਕਾਰ ਰਿਹਾ ਹੈ।  ਬੇਸ਼ਕ ਅੰਤਰਰਾਸ਼ਟਰੀ ਵਿਚੋਲਗੀ ਦੇ ਕਾਰਨ, ਇਹ ਖੇਤਰ ਦੇ ਲੋਕ  ਸ਼ਾਂਤੀ ਦਾ ਅਨੰਦ ਲੈ ਰਹੇ ਹਨ,ਪਰ ਇਸਦੇ ਬਾਵਜੂਦ   ਸਥਾਨਕ ਲੋਕਾਂ, ਸਰਕਾਰਾਂ ਅਤੇ ਸੰਸਥਾਵਾਂ ਨੂੰ ਆਪਸ ਵਿਚ  ਬੇਭਰੋਸੇਯੋਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਜਿਸ ਵਾਸਤੇ  ਭਾਰਤ ਇਸ ਖੇਤਰ ਵਿੱਚ ਸ਼ਾਂਤੀ ਸੈਨਾਵਾਂ  ਦੀਆਂ ਸਹਾਇਤਾ ਪ੍ਰਦਾਨ ਕਰਦਾ ਹੋਇਆ ਵੱਖ-ਵੱਖ ਸਮਰੱਥ ਨਿਰਮਾਣ ਪ੍ਰੋਗਰਾਮਾਂ ਤਹਿਤ ਗਰੀਬ ਲੋਕਾਂ ਦੇ ਉੱਨਤੀ ਲਈ ਵੱਡੀ ਭੂਮਿਕਾ ਅਦਾ ਕਰ ਰਿਹਾ ਹੈ।

ਇਸ ਦੇ ਅੰਤਰਗਤ  ਖੁਰਾਕ ਸਹਾਇਤਾ, ਜਿਸ ਵਿਚ 155 ਟਨ ਕਣਕ ਦਾ ਆਟਾ, 65 ਟਨ ਚਾਵਲ ਅਤੇ 50 ਟਨ ਚੀਨੀ ਸ਼ਾਮਲ ਹੈ, ਨੂੰ ਜੀਬੂਤੀ, ਮਸਾਵਾ, ਸੁਡਾਨ ਅਤੇ ਮੋਮਬਾਸਾ ਵਿਚ ਭਾਰਤੀ ਜਲ ਸੈਨਾ ਦੇ ਸਮੁੰਦਰੀ ਜਹਾਜ਼ ਏਆਈਆਰਵਾਟ ‘ਤੇ ਲਿਜਾਇਆ ਜਾ ਰਿਹਾ ਹੈ, ਜੋ ਪਿਛਲੇ ਹਫਤੇ ਮੁੰਬਈ ਤੋਂ ਇਸ ਖੇਤਰ ਦੇ ਦੌਰੇ ਲਈ ਰਵਾਨਾ ਹੋਇਆ ਸੀ।

ਭਾਰਤੀ ਵਿਦੇਸ਼ ਮੰਤਰਾਲੇ ਦੇ ਅਨੁਸਾਰ, ਕਈ ਸਦੀਆਂ ਤੋਂ ਭਾਰਤ ਅਤੇ ਅਫਰੀਕਾ ਦੇ ਦੇਸ਼ਾਂ ਦਰਮਿਆਨ ਦੋਸਤੀ ਅਤੇ ਭਾਈਚਾਰਕ ਸਬੰਧ ਬਣੇ ਹੋਏ  ਹਨ ਅਤੇ ਹੋਰ  ਮਜ਼ਬੂਤ ਹੋਏ ਹਨ।  ਭਾਰਤ ਹਮੇਸ਼ਾ ਅਫਰੀਕਾ ਵਿਚਲੇ ਦੇਸ਼ਾਂ ਅਤੇ ਲੋਕਾਂ ਨਾਲ ਏਕਤਾ ਵਿਚ ਖੜ੍ਹਾ ਹੈ ਅਤੇ ਉਹਨਾਂ ਦੇ ਵਿਕਾਸ, ਸਮਰੱਥਾ ਵਧਾਉਣ ਅਤੇ ਮਾਨਵਤਾਵਾਦੀ ਸਹਾਇਤਾ ਪ੍ਰੋਗਰਾਮਾਂ ਵਿਚ ਹਿੱਸਾ ਪਾਉਂਦਾ ਰਿਹਾ  ਹੈ।  ਕੋਰੋਨਾ ਮਹਾਂਮਾਰੀ ਦੇ ਬਾਅਦ, ਭਾਰਤ ਨੇ ਕੋਰੋਨਾ ਵਾਇਰਸ ਵਿਰੁੱਧ ਲੜਾਈ ਲੜਨ ਲਈ ਅਫਰੀਕੀ ਦੇਸ਼ਾਂ ਨੂੰ ਸਿਖਲਾਈ ਦੇਣ ਲਈ ਵੱਖ-ਵੱਖ ਡਾਕਟਰੀ ਸਹਾਇਤਾ ਅਤੇ ਮਾਹਰ ਭੇਜੇ ਸਨ।  ਭਾਰਤ ਨੇ ਆਪਣੀਆਂ ਜਲ ਸੈਨਾਵਾਂ ਦੇ ਜ਼ਰੀਏ ਵੱਖ-ਵੱਖ ਅਫਰੀਕੀ ਦੇਸ਼ਾਂ ਕੋਮੋਰੋਸ, ਮਾਰੀਸ਼ਸ ਅਤੇ ਮੈਡਾਗਾਸਕਰ ਵਿਚ ਮੈਡੀਕਲ ਟੀਮਾਂ ਭੇਜੀਆਂ ਸਨ।  ਭਾਰਤ ਨੇ ਕੋਵਿਡ -19 ਮਰੀਜ਼ਾਂ ਦੇ ਸਹੀ ਪ੍ਰਬੰਧਨ ਲਈ ਇਨ੍ਹਾਂ ਦੇਸ਼ਾਂ ਵਿੱਚ ਡਾਕਟਰੀ ਕਰਮਚਾਰੀਆਂ ਨੂੰ ਸਿਖਲਾਈ ਵੀ ਦਿੱਤੀ ਹੈ।

ਕੋਵਿਡ -19 ਮਹਾਂਮਾਰੀ ਦੇ ਫੈਲਣ ਤੋਂ ਬਾਅਦ ਤੋਂ ਹੀ ਭਾਰਤ ਨੇ ਅਫਰੀਕਾ ਦੇ ਦੇਸ਼ਾਂ ਦੀਆਂ ਸਰਕਾਰਾਂ ਨਾਲ ਇਕ ਦੂਜੇ ਦੇ ਨਾਗਰਿਕਾਂ ਨੂੰ ਵਿਸ਼ੇਸ਼ ਉਡਾਨਾਂ ਰਾਹੀਂ ਵਾਪਸ ਭੇਜਣ ਅਤੇ ਡਾਕਟਰੀ ਸਹਾਇਤਾ ਦੀ ਸਪਲਾਈ ਲਈ ਨੇੜਿਓਂ ਕੰਮ ਕੀਤਾ ਹੈ।  ਭਾਰਤ ਨੇ ਪਹਿਲਾਂ ਕੋਵਿਡ ਨਾਲ ਸਬੰਧਤ ਖੇਤਰ ਨੂੰ ਸਹਾਇਤਾ ਦਿੱਤੀ ਸੀ।  ਦਹਾਕਿਆਂ ਤੋਂ ਵਿਕਾਸ ਸਹਾਇਤਾ ਪ੍ਰਾਪਤ ਕੀਤੀ ਸਦਭਾਵਨਾ  ਦੇ ਅਧਾਰ ਤੇ, ਭਾਰਤ ਹੁਣ ਅਫਰੀਕੀ ਯੂਨੀਅਨ ਦੇ ਮੈਂਬਰ ਦੇਸ਼ਾਂ ਨਾਲ ਨਵੀਂ ਸਾਂਝੇਦਾਰੀ ਕਰ ਰਿਹਾ ਹੈ।  ਇਸ ਪ੍ਰਸੰਗ ਵਿਚ ਭਾਰਤੀ ਵਿਦੇਸ਼ ਮੰਤਰੀ ਨੇ ਪਹਿਲਾਂ ਇਸ ਗੱਲ ਤੇ ਜ਼ੋਰ ਦਿੱਤਾ ਸੀ ਕਿ ਅਫਰੀਕਾ ਨੂੰ ਤਰਜੀਹ ਭਾਰਤ  ਦੀ ਆਪਣੀ ਪਸੰਦ ਹੈ ਅਤੇ ਭਾਰਤ ਲਈ, ਵਿਸ਼ਵਵਿਆਪੀ ਪ੍ਰਣਾਲੀ ਦੇ ਇਕ ਸਤੰਬ ਵਜੋਂ ਅਫਰੀਕਾ ਦਾ ਵਾਧਾ ਸਿਰਫ ਫਾਇਦੇਮੰਦ ਨਹੀਂ, ਬਲਕਿ  ਜ਼ਰੂਰਤ ਹੈ।

ਇਸ ਪਿਛੋਕੜ ਵਿੱਚ, ਭਾਰਤ  ਹਰ ਖੇਤਰ ਵਿਚ ਹਰ ਤਰਾਂ ਦੀ ਸਹਾਇਤਾ ਵਧਾ ਰਿਹਾ ਹੈ, ਤਾਂ ਜੋ ਉਹਨਾਂ ਨੂੰ ਸਵੈ-ਨਿਰਭਰ ਬਣਾਇਆ ਜਾ ਸਕੇ।  ਇਸ ਉਦੇਸ਼ ਨਾਲ, ਦੋ ਦਹਾਕੇ ਤੋਂ   ਭਾਰਤ ਨੇ ਆਪਣਾ “ਫੋਕ ਅਫਰੀਕਾ” ਪ੍ਰੋਗਰਾਮ ਸ਼ੁਰੂ ਕੀਤਾ ਹੈ, ਜਿਸ ਅਨੁਸਾਰ ਭਾਰਤ ਨੇ  ਇਸ ਖੇਤਰ ਦੀਆਂ ਛੋਟੀਆਂ ਆਰਥਿਕਤਾਵਾਂ ਇਕਾਈਆਂ ਨਾਲ ਆਪਣੀ ਸਾਂਝ ਨੂੰ ਵਧਾਇਆ ਹੈ।   ਭਾਰਤ-ਅਫਰੀਕਾ ਸਬੰਧਾਂ ਵਿਚ ਨਿਰੰਤਰ ਵਾਧਾ ਹੋਇਆ ਹੈ।  ਭਾਰਤ ਆਪਣੀ ਤਕਨੀਕੀ ਆਰਥਿਕ  ਪ੍ਰੋਗਰਾਮ ਦੇ ਅੰਤਰਗਤ ਹੋਰ ਸ਼ਕਤੀਆਂ ਦੇ ਉਲਟ, ਇਸ ਖਿੱਤੇ ਨਾਲ ਜੁੜੇ ਸਥਾਨਕ ਸਰੋਤਾਂ ਅਤੇ ਬਾਜ਼ਾਰਾਂ ਦੀ ਸ਼ੋਸ਼ਣ ‘ਤੇ ਆਪਣਾ ਧਿਆਨ ਕੇਂਦ੍ਰਿਤ ਕਰ ਰਿਹਾ ਹੈ

ਅਫ਼ਰੀਕੀ ਆਰਥਿਕਤਾਵਾਂ ਨੂੰ ਸ਼ਸ਼ਕਤੀਕਰਨ  ਪ੍ਦਾਨ ਕਰਨ ਲਈ, ਭਾਰਤ ਆਪਣੇ ਬਾਜ਼ਾਰਾਂ ਵਿੱਚ ਬਿਹਤਰ ਪਹੁੰਚ ਵਧਾ ਰਿਹਾ ਹੈ, ਜਿਸ ਦੇ ਨਤੀਜੇ ਵਜੋਂ ਭਾਰਤ ਨੇ ਅਫਰੀਕਾ ਨੂੰ ਤੀਸਰੀ ਸਭ ਤੋਂ ਵੱਡੀ ਨਿਰਯਾਤ ਮੰਜ਼ਿਲ ਵਜੋਂ ਉਭਰਿਆ ਹੈ।ਭਾਰਤ ਨੇ ਆਪਣੇ ਕਾਰੋਬਾਰੀ ਘਰਾਣਿਆਂ ਨੂੰ ਵੀ ਇਸ ਖੇਤਰ ਵਿੱਚ ਨਿਵੇਸ਼ ਕਰਨ ਲਈ ਉਤਸ਼ਾਹਤ ਕੀਤਾ ਹੈ, ਜੋ ਕਿ 54  ਬਿਲੀਅਨ ਡਾਲਰ ਦੇ ਅੰਕੜੇ ਤੱਕ  ਪਹੁੰਚ ਗਿਆ ਹੈ ।  ਇਸ ਨਾਲ ਭਾਰਤ ਨੇ ਅਫਰੀਕੀ ਮਹਾਂਦੀਪ ਨੂੰ ਸਭ ਤੋਂ ਵੱਡੇ ਦੇਸ਼ਾਂ ਵਿਚ ਵੱਡਾ ਨਿਵੇਸ਼ਕਾਂ  ਬਣਾਇਆ ਹੈ।ਇੱਕ ਅਧਿਕਾਰਤ ਅਨੁਮਾਨ ਅਨੁਸਾਰ, ਭਾਰਤ ਨੇ  ਇਸ ਖੇਤਰ ਦੇ 11 ਦੇਸ਼ਾਂ ਵਿੱਚ 11.6 ਬਿਲੀਅਨ ਡਾਲਰ ਦੀ ਲਾਗਤ ਨਾਲ 37 ਦੇਸ਼ਾਂ ਵਿੱਚ 197 ਵਿਕਾਸ ਪ੍ਰਾਜੈਕਟ ਲਾਗੂ ਕੀਤੇ ਹਨ। ਇਸ ਤੋਂ ਇਲਾਵਾ, ਇਸ ਸਮੇਂ ਭਾਰਤ 29 ਦੇਸ਼ਾਂ ਵਿੱਚ 77 ਵਾਧੂ ਪ੍ਰਾਜੈਕਟਾਂ ‘ਤੇ ਕੰਮ ਕਰ ਰਿਹਾ ਹੈ।

ਇਹ ਪ੍ਰਾਜੈਕਟ, ਆਈ.ਸੀ.ਟੀ., ਬਿਜਲੀ ਉਤਪਾਦਨ, ਖੇਤੀਬਾੜੀ, ਤੇਲ ਅਤੇ ਗੈਸ ਦੇ ਬੁਨਿਆਦੀ ਢਾਂਚੇ ਨਾਲ  ਜੁੜੇ  ਹੋਏ ਹਨ। ਭਾਰਤ ਨੇ ਮੋਜ਼ਾਮਬੀਕ, ਦੱਖਣੀ ਸੁਡਾਨ ਅਤੇ ਉੱਤਰੀ ਪੱਛਮੀ ਅਫਰੀਕਾ ਦੇ ਹੋਰ ਪਛੜੇ ਖੇਤਰਾਂ ਵਿੱਚ ਵੀ 7 ਅਰਬ ਡਾਲਰ ਦਾ ਨਿਵੇਸ਼ ਕੀਤਾ ਹੈ।  ਇਸ ਸਾਲ ਦੇ ਸ਼ੁਰੂ ਵਿੱਚ ਫਰਵਰੀ ਵਿੱਚ, ਇੱਕ ਅਫਰੀਕਾ ਦੇ ਰੱਖਿਆ ਮੰਤਰੀਆਂ ਦੇ ਇੱਕ ਸੰਮੇਲਨ ਵਿੱਚ ਅਫਰੀਕਾ ਦੇ ਦੇਸ਼ਾਂ ਨੂੰ ਸੁਰੱਖਿਆ ਪ੍ਰਬੰਧਨ ਵਿੱਚ ਸਹਾਇਤਾ ਲਈ ਰੱਖਿਆ ਗਿਆ ਸੀ।  ਇਸ ਪ੍ਰਕਾਰ, ਭਾਰਤ ਆਪਣੇ ਵੱਖ-ਵੱਖ ਵਿਕਾਸ ਸਹਾਇਤਾ ਅਤੇ ਸਹਿਯੋਗ ਪ੍ਰੋਗਰਾਮਾਂ ਨਾਲ, ਮਹਾਂਦੀਪ ਵਿੱਚ ਬਹੁਤ ਜ਼ਿਆਦਾ ਨਿਵੇਸ਼ ਕਰ ਰਿਹਾ ਹੈ।

ਅਨੁਵਾਦਕ:ਮਨਜੀਤ ਅਣਖੀ

ਸਕ੍ਰਿਪਟ: ਰਣਜੀਤ ਕੁਮਾਰ, ਸੀਨੀਅਰ ਪੱਤਰਕਾਰ