ਪ੍ਰਧਾਨ ਮੰਤਰੀ ਅੱਜ ਤੋਂ ਸ਼ੁਰੂ ਹੋ ਰਹੇ ਜੀ-20 ਸੰਮੇਲਨ ਵਿੱਚ ਕਰਨਗੇ ਸ਼ਿਰਕਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੋਂ ਸ਼ੁਰੂ ਹੋ ਰਹੇ 15ਵੇਂ ਜੀ-20 ਸੰਮੇਲਨ ਵਿੱਚ ਸ਼ਾਮਿਲ ਹੋਣਗੇ। ਕਾਬਿਲੇਗੌਰ ਹੈ ਕਿ ਦੋ-ਦਿਨਾ ਇਸ ਸੰਮੇਲਨ ਦੀ ਪ੍ਰਧਾਨਗੀ ਸਾਊਦੀ ਅਰਬ ਕਰੇਗਾ। ਇਸ ਸੰਮੇਲਨ ਦਾ ਵਿਸ਼ਾ ਹੈ ‘ਸਾਰਿਆਂ ਲਈ 21ਵੀਂ ਸਦੀ ਦੇ ਮੌਕਿਆਂ ਦਾ ਅਹਿਸਾਸ’। ਇਹ ਸੰਮੇਲਨ ਵਰਚੁਅਲ ਤੌਰ ਤੇ ਆਯੋਜਿਤ ਕੀਤਾ ਜਾ ਰਿਹਾ ਹੈ। ਧਿਆਨਯੋਗ ਹੈ ਕਿ ਇਸ ਸਾਲ ਜੀ-20 ਦੀ ਇਹ ਦੂਜੀ ਬੈਠਕ ਹੈ।

ਇਸ ਵਾਰ ਜੀ-20 ਸੰਮੇਲਨ ਦਾ ਧਿਆਨ ਕੋਵਿਡ-19 ਮਹਾਮਾਰੀ ਤੋਂ ਬਚਾਅ ਅਤੇ ਇਸ ਸੰਬੰਧ ਵਿੱਚ ਕੀਤੇ ਜਾ ਰਹੇ ਉਪਰਾਲਿਆਂ ਤੇ ਹੋਵੇਗਾ। ਸੰਮੇਲਨ ਦੌਰਾਨ ਵਿਸ਼ਵ ਦੇ ਆਗੂ ਮਹਾਮਾਰੀ ਕਾਰਨ ਉਪਜੇ ਸੰਕਟ ਦਾ ਹੱਲ ਅਤੇ ਨੌਕਰੀਆਂ ਨੂੰ ਬਹਾਲ ਕਰਨ ਦੇ ਤਰੀਕਿਆਂ ਬਾਰੇ ਵਿਚਾਰ-ਵਟਾਂਦਰਾ ਕਰਨਗੇ।

ਜਦੋਂ ਇਟਲੀ ਇਸ ਸਾਲ 1 ਦਸੰਬਰ ਨੂੰ ਜੀ-20 ਦੀ ਪ੍ਰਧਾਨਗੀ ਦਾ ਅਹੁਦਾ ਸੰਭਾਲੇਗਾ ਤਾਂ ਭਾਰਤ, ਸਾਊਦੀ ਅਰਬ ਦੇ ਨਾਲ ਜੀ-20 ਟ੍ਰੋਇਕਾ ਵਿੱਚ ਦਾਖਲ ਹੋਵੇਗਾ।