ਭਵਿੱਖ ਵਿੱਚ ਸਿਹਤ-ਸੰਭਾਲ ਦੇ ਲਈ ਨਵੀਨਤਾਕਾਰੀ ਅਤੇ ਸਸਤੇ ਪ੍ਰਬੰਧ ਯਕੀਨੀ ਬਣਾਉਣ ਵਿੱਚ ਭਾਰਤ ਦੀ ਹੋਵੇਗੀ ਵੱਡੀ ਭੂਮਿਕਾ: ਪਿਊਸ਼ ਗੋਇਲ

ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ ਹੈ ਕਿ ਭਾਰਤ ਭਵਿੱਖ ਲਈ ਲਾਗਤ-ਪ੍ਰਭਾਵਸ਼ਾਲੀ ਅਤੇ ਨਵੀਨਤਾਕਾਰੀ ਸਿਹਤ ਸੰਭਾਲ ਹੱਲ ਯਕੀਨੀ ਬਣਾਉਣ ਵਿੱਚ ਮਹੱਤਵਪੂਰਣ ਭੂਮਿਕਾ ਅਦਾ ਕਰੇਗਾ।

ਸ਼੍ਰੀ ਗੋਇਲ ਬੀਤੇ ਦਿਨ ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀ ਦੇ ਏਸ਼ੀਆ ਹੈਲਥ 2020 ਸੰਮੇਲਨ ਨੂੰ ਸੰਬੋਧਿਤ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਕੋਵਿਡ-19 ਲਈ ਘੱਟ ਵਿਕਸਤ ਦੇਸ਼ਾਂ ਅਤੇ ਗਰੀਬਾਂ ਸਮੇਤ, ਸਾਰਿਆਂ ਨੂੰ ਸਸਤੀ ਕੀਮਤ ‘ਤੇ ਟੀਕੇ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਕੋਵਿਡ-19 ਲਈ ਇੱਕ ਟੀਕਾ ਬਣਾਉਣ ਦੀ ਇਸ ਸਾਂਝੀ ਕੋਸ਼ਿਸ਼ ਨੇ ਸਾਰਿਆਂ ਨੂੰ ਸੱਚਮੁੱਚ ਇਕੱਠਾ ਕੀਤਾ ਹੈ। ਸ਼੍ਰੀ ਗੋਇਲ ਨੇ ਕਿਹਾ ਕਿ ਸਾਡੇ ਦੇਸ਼ ਵਿੱਚ ਵਿਕਸਿਤ ਕੀਤੇ ਜਾ ਰਹੇ ਟੀਕੇ ਤੇ ਤੇਜ਼ੀ ਨਾਲ ਕੰਮ ਅੱਗੇ ਵੱਧ ਰਿਹਾ ਹੈ।