ਵਿਦੇਸ਼ ਮੰਤਰੀ ਡਾ. ਜੈਸ਼ੰਕਰ ਨੇ ਯੂਏਈ ਦੇ ਪ੍ਰਧਾਨਮੰਤਰੀ ਨਾਲ ਮੁਲਾਕਾਤ ਕੀਤੀ;  ਪ੍ਰਧਾਨ ਮੰਤਰੀ ਮੋਦੀ ਵਲੋਁ ਨਿੱਜੀ ਇੱਛਾਵਾਂ ਭੇਂਟ

 ਵਿਦੇਸ਼ ਮੰਤਰੀ ਡਾ. ਜੈਸ਼ੰਕਰ ਨੇ ਯੂਏਈ ਦੇ ਪ੍ਰਧਾਨਮੰਤਰੀ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਨਾਲ ਮੁਲਾਕਾਤ ਕੀਤੀ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨਿੱਜੀ ਇੱਛਾਵਾਂ ਭੇਂਟ ਕੀਤੀਆਂ।
  ਬੈਠਕ ਦੌਰਾਨ, ਦੋਵਾਂ ਮੰਤਰੀਆਂ ਨੇ ਹਰ ਪੱਖੋਂ ਇਕ ਭਰੋਸੇਮੰਦ ਸਾਥੀ ਵਜੋਂ ਭਾਰਤ ਦੀ ਭੂਮਿਕਾ ਨੂੰ ਰੇਖਾਂਕਿਤ ਕੀਤਾ ਅਤੇ ਕੋਵਿਡ ਤੋਂ ਬਾਅਦ ਦੇ ਯੁੱਗ ਵਿਚ ਆਰਥਿਕ ਸਹਿਯੋਗ ਦੀ ਸੰਭਾਵਨਾਵਾਂ ਬਾਰੇ ਵਿਚਾਰ ਵਟਾਂਦਰੇ ਕੀਤੇ।  ਯੂਏਈ ਵਿੱਚ ਭਾਰਤੀ ਭਾਈਚਾਰੇ ਦੀ ਦੇਖਭਾਲ ਲਈ ਯੂਏਈ ਦੇ ਪ੍ਰਧਾਨ ਮੰਤਰੀ ਦਾ ਧੰਨਵਾਦ ਵੀ ਕੀਤਾ।  ਡਾ ਜੈਸ਼ੰਕਰ ਦੁਬਈ ਦੇ ਐਕਸਪੋ 2020 ਸਾਈਟ ਵਿਖੇ ਇੰਡੀਆ ਪੈਵੇਲੀਅਨ ਵੀ ਗਏ ਅਤੇ ਯੂਏਈ ਵਿਚ ਭਾਰਤ ਦੇ ਰਾਜਦੂਤ ਪਵਨ ਕਪੂਰ ਨਾਲ ਮੁਲਾਕਾਤ ਵੀ ਕੀਤੀ।
  ਮੰਤਰੀ ਨੇ ਨਵੀਨਤਾ ਅਤੇ ਤਕਨਾਲੋਜੀ ਵਿੱਚ ਭਾਰਤ ਅਤੇ ਯੂਏਈ ਦੀ ਤਾਕਤ ਨੂੰ ਪ੍ਰਦਰਸ਼ਿਤ ਕਰਨ ਵਿੱਚ ਭਾਰਤ  ਦੀ ਪ੍ਰਗਤੀ ਦਾ ਜਾਇਜ਼ਾ ਲਿਆ।  ਡਾ. ਜੈਸ਼ੰਕਰ ਨੇ ਹਾਲ ਹੀ ਵਿੱਚ ਬਹਿਰੀਨ, ਯੂਏਈ ਅਤੇ ਸੇਸ਼ੇਲਜ ਦੇ ਤਿੰਨ ਦੇਸ਼ਾਂ ਦੇ ਦੌਰੇ ਦੀ ਸ਼ੁਰੂਆਤ ਕੀਤੀ ਸੀ।