ਚੀਨ ਨੇ ਕੋਰੋਨਾ ਵਾਇਰਸ ਮਹਾਮਾਰੀ ਦੇ ਫੈਲਾਅ ‘ਤੇ ਰੋਕ ਲਗਾਉਣ ਲਈ ਲੋੜੀਂਦੇ ਉਪਾਅ ਕੀਤੇ ਹਨ

ਚੀਨ ਨੇ ਮੰਗਲਵਾਰ ਨੂੰ ਹੇਬੇਈ ਪ੍ਰਾਂਤ ‘ਚ ਲਾਂਗਫਾਂਗ ਸ਼ਹਿਰ ਅਤੇ ਰਾਜਧਾਨੀ ਬੀਜਿੰਗ ਦੇ ਆਸ ਪਾਸ ਲੌਕਡਾਊਨ ਲਗ ਕੇ ਕੋਰੋਨਾ ਵਾਇਰਸ ਦੇ ਸੰਭਾਵਿਤ ਪ੍ਰਕੋਪ ਨੂੰ ਰੋਕਣ ਲਈ ਕਈ ਉਪਾਅ ਕੀਤੇ ਹਨ।ਬੀਜਿੰਗ ਨੇ ਨਾਲ ਲੱਗਦੇ ਪ੍ਰਾਂਤਾਂ ਨਾਲ ਰਾਜਮਾਰਗ ਵੀ ਬੰਦ ਕਰ ਦਿੱਤੇ ਹਨ।ਸ਼ੀਜੀਆਜੁਆਂਗ, ਜ਼ਿਗਤਾਈ ਅਤੇ ਲਾਂਗਫਾਂਗ ਤਿੰਨੇ ਸ਼ਹਿਰਾਂ ‘ਚ ਕੋਵਿਡ-19 ਦੇ ਮਾਮਲਿਆਂ ਦੇ ਵੱਧ ਰਹੇ ਮਾਮਲਿਆਂ ਨੂੰ ਧਿਆਨ ‘ਚ ਰੱਖਦਿਆਂ ਬੀਤੇ ਦਿਨ ਲੌਕਡਾਊਨ ਦਾ ਐਲਾਨ ਕੀਤਾ ਗਿਆ ਹੈ।
2 ਜਨਵਰੀ ਤੋਂ ਹੁਣ ਤੱਕ ਹੇਬੇਈ ਪ੍ਰਾਂਤ ‘ਚ ਕੁੱਲ 326 ਕੋਵਿਡ ਸੰਕ੍ਰਮਿਤ ਮਾਮਲੇ ਸਾਹਮਣੇ ਆਏ ਹਨ, ਜਿੰਨਾਂ ‘ਚੋਂ 234 ਬਿਨ੍ਹਾਂ ਲੱਛਣਾਂ ਵਾਲੇ ਹਨ।