ਦੇਸ਼ ਦੀ ਕੋਵੀਡ -19 ਰਿਕਵਰੀ ਦੀ ਦਰ 96.51 % ਤੱਕ ਅੱਪੜੀ

ਦੇਸ਼ ਦੀ ਕੋਵੀਡ -19 ਰਿਕਵਰੀ ਦਰ ਹੁਣ  96.51 ਫੀਸਦ ਹੋ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ ਕੁੱਲ 17 ਹਜ਼ਾਰ 817 ਕੋਵਿਡ ਮਰੀਜ਼ ਠੀਕ ਹੋਏ। ਰਿਕਵਰੀ ਦੀ ਕੁੱਲ ਸੰਖਿਆ ਇਕ ਕਰੋੜ ਇਕ ਲੱਖ ਅਤੇ 29 ਹਜ਼ਾਰ ਤੋਂ ਵੱਧ ਹੋ ਗਈ ਹੈ। ਸਿਹਤ ਮੰਤਰਾਲੇ ਨੇ ਕਿਹਾ, ਇਸ ਸਮੇਂ ਦੇਸ਼ ਵਿੱਚ ਸਰਗਰਮ ਕੇਸਾਂ ਦੀ ਕੁਲ ਗਿਣਤੀ ਦੋ ਲੱਖ 14 ਹਜ਼ਾਰ 507 ਹੈ। ਮੰਤਰਾਲੇ ਨੇ ਕਿਹਾ, ਫਿਲਹਾਲ ਭਾਰਤ ਵਿਚ ਕੇਸਾਂ ਦੀ ਮੌਤ ਦਰ 1.44 ਫੀਸਦ ਹੈ ਜੋ ਵਿਸ਼ਵ ਪੱਧਰ ‘ਤੇ ਸਭ ਤੋਂ ਘੱਟ ਹੈ। ਪਿਛਲੇ 24 ਘੰਟਿਆਂ ਦੌਰਾਨ 202 ਮੌਤਾਂ ਹੋਈਆਂ ਹਨ, ਜਿਸ ਨਾਲ ਮੌਤਾਂ ਦੀ ਕੁੱਲ ਗਿਣਤੀ ਇਕ ਲੱਖ 51 ਹਜ਼ਾਰ 529 ਹੋ ਗਈ ਹੈ।