ਭਾਰਤ ਅਤੇ ਇਸ ਦੇ ਗੁਆਂਢੀ ਤੇ ਮਿੱਤਰ ਮੁਲਕਾਂ ਵੱਲੋਂ ਮਦਦ ਦੀ ਗੁਹਾਰ ‘ਤੇ ਭਾਰਤੀ ਜਲ ਸੈਨਾ ਤਿਆਰ ਬਰ ਤਿਆਰ

ਸਾਲ 2004 ਦਾ ਅੰਤ ਅਤੇ 2005 ਦੀ ਸ਼ੁਰੂਆਤ ਦੁਨੀਆ ਅਤੇ ਖਾਸ ਕਰਕੇ ਏਸ਼ੀਆ ਦੇ ਬਹੁਤ ਸਾਰੇ ਖੇਤਰਾਂ ਦੇ ਲੋਕਾਂ ਲਈ ਨਾ ਭੁਲੱਣਯੋਗ ਦਾ ਸਮਾਂ ਰਿਹਾ ਹੈ।2004 ‘ਚ ਬੰਦਾ ਏਸੇ ਨਜ਼ਦੀਕ ਇੰਡੋਨੇਸ਼ੀਆ ਦੇ ਤੱਟ ‘ਤੇ ਕ੍ਰਿਸਮਿਸ ਤੋਂ ਇੱਕ ਦਿਨ ਬਾਅਦ ਸਵੇਰ ਦੇ 07:59 ਵਜੇ 9.1 ਤੀਬਰਤਾ ਵਾਲਾ ਭੂਚਾਲ ਆਇਆ ਸੀ।ਸਿਰਫ 20 ਮਿੰਟਾਂ ‘ਚ 1 ਲੱਖ ਤੋਂ ਵੀ ਵੱਧ ਲੋਕਾਂ ਨੇ ਆਪਣੀਆਂ ਜਾਨਾਂ ਤੋਂ ਹੱਥ ਧੋ ਲਿਆ ਸੀ।ਡੇਢ ਘੰਟੇ ਬਾਅਦ ਥਾਈਲੈਂਡ ‘ਚ ਵੀ ਕਈਆਂ ਮੌਤਾਂ ਦਰਜ ਕੀਤੀਆਂ ਗਈਆਂ ਸਨ।ਅੰਡੇਮਾਨ ਨਿਕੋਬਾਰ ਦੀਪ ਸਮੂਹ ਅਤੇ ਭਾਰਤੀ ਉਪ ਮਹਾਂਦੀਪ, ਆਂਧਰਾ ਪ੍ਰਦੇਸ਼ ਅਤੇ ਤਾਮਿਲਨਾਡੂ ਦੇ ਤੱਟੀ ਖੇਤਰਾਂ ‘ਚ ਵੀ ਸਮੁੰਦਰੀ ਲਹਿਰਾਂ ਨੇ ਬਹੁਤ ਤਬਾਹੀ ਮਚਾਈ ਸੀ।ਸ੍ਰੀਲੰਕਾ ਦੇ ਕੁੱਝ ਹਿੱਸੇ ਵੀ ਪ੍ਰਭਾਵਿਤ ਹੋਏ ਸਨ।ਸੁਨਾਮੀ 230,000 ਤੋਂ ਵੀ ਮੌਤਾਂ ਦਾ ਕਾਰਨ ਬਣੀ ਅਤੇ ਵੱਡੇ ਪੱਧਰ ‘ਤੇ ਜਾਨ ਤੇ ਮਾਲ ਦਾ ਨੁਕਸਾਨ ਹੋਇਆ।ਇਸ ਸੁਨਾਮੀ ਨੇ ਭਾਰਤ ਸਮੇਤ ਦੱਖਣ-ਪੂਰਬੀ ਅਤੇ ਦੱਖਣ ਏਸ਼ੀਆ ਅਤੇ ਨਾਲ ਹੀ ਦੱਖਣੀ ਹਿੰਦ ਮਹਾਂਸਾਗਰ ਅਤੇ ਦੱਖਣੀ ਅਫ਼ਰੀਕਾ ‘ਚ ਤਬਾਹੀ ਮਚਾਈ ਸੀ। ਇਸ ਦੀ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ।
ਭਾਰਤੀ ਹਥਿਆਰਬੰਦ ਫੌਜਾਂ ਨੂੰ ਤੁਰੰਤ ਲਾਮਬੰਦ ਕੀਤਾ ਗਿਆ।ਭਾਰਤੀ ਜਲ ਸੈਨਾ ਵੱਲੋਂ ਆਪਣੇ ਹੁਣ ਤੱਕ ਦੇ ਇਤਿਹਾਸ ‘ਚ ਸਭ ਤੋਂ ਵੱਡਾ ਮਨੁੱਖਤਾਵਾਦੀ ਸਹਾਇਤਾ ਅਤੇ ਆਫ਼ਤ ਰਾਹਤ ਮੁਹਿੰਮ, ਐਚਏਡੀਆਰ ਦੀ ਸ਼ੁਰੂਆਤ ਕੀਤੀ ਸੀ।ਮੁੱਖ ਭੂਮੀ ‘ਚ ਆਪ੍ਰੇਸ਼ਨ ‘ਮਦਦ’ , ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ‘ਚ ਆਪ੍ਰੇਸ਼ਨ  ‘ਸੀ ਵੇਵਜ਼’ , ਮਾਲਦੀਵਜ਼ ‘ਚ ਆਪ੍ਰੇਸ਼ਨ ‘ਕਾਸਟਰ’ , ਸ੍ਰੀਲੰਕਾ ‘ਚ ਆਪ੍ਰੇਸ਼ਨ ‘ਰੇਨਬੋ’  ਅਤੇ ਇੰਡੋਨੇਸ਼ੀਆ ‘ਚ ਆਪ੍ਰੇਸ਼ਨ ‘ਗੰਭੀਰ’ ਚਲਾਇਆ ਗਿਆ ਸੀ।ਭਾਰਤੀ ਜਲ ਸੈਨਾ ਵੱਲੋਂ 19 ਸਮੁੰਦਰੀ ਜਹਾਜ਼ਾਂ ਅਤੇ ਵੱਖ-ਵੱਖ ਹੈਲੀਕਪਟਰਾਂ ਅਤੇ ਫਿਕਸ ਵਿੰਗ ਹਵਾਈ ਜਹਾਜ਼ਾਂ ਨੂੰ ਰਾਹਤ ਆਪ੍ਰੇਸ਼ਨਾਂ ਲਈ ਤਾਇਨਾਤ ਕੀਤਾ ਗਿਆ।ਸੁਨਾਮੀ ਤੋਂ ਬਾਅਦ ਰਾਹਤ ਕਾਰਜਾਂ ਲਈ ਜਲ ਸੈਨਾ ਨੇ ਵੱਡੀ ਮਾਤਰਾ ‘ਚ ਲਿਫਟਿੰਗ ਕੀਤੀ।ਇੱਥੇ ਇਹ ਸਮਝਣਾ ਲਾਜ਼ਮੀ ਹੈ ਕਿ ਮਨੁੱਖਤਾਵਾਦੀ ਸਹਾਇਤਾ ਅਤੇ ਆਫ਼ਤ ਰਾਹਤ ਕਾਰਜਾਂ ਦੇ ਘੇਰੇ ਅਧੀਨ ਕੀ ਆਉਂਦਾ ਹੈ।ਸੰਯੁਕਤ ਰਾਸ਼ਟਰ ਨੇ ਰਾਸ਼ਟਰੀ ਅਥਾਰਟੀਆਂ ਵੱਲੋਂ ਰਾਹਤ ਖੇਤਰਾਂ ‘ਚ ਇੱਕਲਿਆਂ ਨਜਿੱਠਣ ‘ਚ ਅਸਮਰੱਥ ਰਹਿਣ ‘ਚ ਦੀ ਸਥਿਤੀ ‘ਚ ਜਾਰੀ ਆਪ੍ਰੇਸ਼ਨਾਂ ਨੂੰ ਮਨੁੱਖਤਾਵਾਦੀ ਰਾਹਤ ਕਾਰਜਾਂ ਵੱਜੋਂ ਦਰਸਾਇਆ ਹੈ। ਇਹ ਕੁਦਰਤੀ ਜਾਂ ਫਿਰ ਮਨੁੱਖੀ ਆਫ਼ਤਾਂ ਦੋਵੇਂ ਹੀ ਹੀ ਸਕਦੀਆਂ ਹਨ।
ਇਸ ਪ੍ਰਸੰਗ ‘ਚ ਵੇਖਿਆ ਗਿਆ ਹੈ ਕਿ ਮਨੁੱਖਤਾਵਾਦੀ ਮਦਦ ਅਤੇ ਆਫ਼ਤ ਰਾਹਤ ਆਪ੍ਰੇਸ਼ਨ ਅਤੇ ਭਾਰਤੀ ਜਲ ਸੈਨਾ ਇਕ ਦੂਜੇ ਤੋਂ ਅਨਜਾਣ ਨਹੀਂ ਹਨ।ਹਾਲਾਂਕਿ ਸਾਲ 2004 ‘ਚ ਆਈ ਸੁਨਾਮੀ ਤੋਂ ਬਾਅਧ ਜਲ ਸੈਨਾ ਵੱਲੋਂ ਮੁਹੱਈਆ ਕਰਵਾਈ ਗਈ ਮਦਦ ਨੂੰ ਕੌਮਾਂਤਰੀ ਪੱਧਰ ‘ਤੇ ਮਾਨਤਾ ਹਾਸਲ ਹੋਈ ਸੀ।
ਪਿਛਲੇ ਲੰਮੇ ਸਮੇਂ ਤੋਂ ਭਾਰਤ ‘ਚ ਜਲ ਸੈਨਾ ਰਾਹਤ ਅਤੇ ਬਚਾਅ ਕਾਰਜਾਂ ‘ਚ ਮਦਦਗਾਰ ਰਹੀ ਹੈ।ਇਹ ਮਦਦ ਖਾਸ ਕਰਕੇ ਹੜ੍ਹ ਅਤੇ ਪਾਣੀ ਨਾਲ ਸਬੰਧਤ ਘਟਨਾਵਾਂ ਅਤੇ ਹੋਰ ਹਾਦਸਿਆਂ ਦੌਰਾਨ ਪ੍ਰਦਾਨ ਕੀਤੀ ਗਈ ਹੈ।
ਜੁਲਾਈ 2005 ‘ਚ ਓਐਨਜੀਸੀ ਤੇਲ ਹਾਦਸੇ ‘ਚ ਬਚਾਅ ਤੇ ਰਾਹਤ ਕਾਰਜਾਂ ਤੋਂ ਲੈ ਕੇ ਭਾਰਤ ਦੇ ਪੱਛਮੀ ਤੱਟ ‘ਤੇ ਚੱਕਰਵਾਤ ਮਾਹਾ ਤੋਂ ਬਾਅਧ ਦੀ ਸਥਿਤੀ ਨਾਲ ਨਜਿੱਠਣ ਦੀ ਤਾਜ਼ਾ ਤਿਆਰੀ ਤੱਕ, ਭਾਰੀ ਜਲ ਸੈਨਾ ਭਾਰਤ ਅਤੇ ਇਸ ਦੇ ਨਾਗਰਿਕਾਂ ਦੀ ਮਦਦ ਲਈ ਹਮੇਸ਼ਾਂ ਹੀ ਖੜ੍ਹੇ ਪੈਰ ਰਹਿੰਦੀ ਹੈ।ਸਭ ਤੋਂ ਮਹੱਤਵਪੂਰਣ ਰਾਹਤ ਕਾਰਜਾਂ ‘ਚ ਸਾਲ 2018 ‘ਚ ਕੇਰਲਾ ‘ਚ ਸ਼ੁਰੂ ਕੀਤਾ ਗਿਆ ਆਪ੍ਰੇਸ਼ਨ ‘ਮਦਦ’ ਰਿਹਾ ਹੈ।
ਭਾਰਤੀ ਜਲ ਸੈਨਾ ਭਾਰਤੀ ਨਾਗਰਿਕਾਂ ਅਤੇ ਹਿੰਦ ਮਹਾਂਸਾਗਰ ਦੇ ਖੇਤਰ ਅਤੇ ਇਸ ਤੋਂ ਵੀ ਪਾਰ ਦੇ ਖੇਤਰਾਂ ‘ਚ ਮੁਸ਼ਕਲ ‘ਚ ਆਏ ਨਾਗਰਿਕਾਂ ਦੀ ਮਦਦ ਲਈ ਤਿਆਰ ਰਹਿੰਦੀ ਹੈ।ਲੇਬਨਾਨ ‘ਚ ਇਜ਼ਰਾਇਲ ਅਤੇ ਹਿਜ਼ਬੁੱਲ ਵਿਚਾਲੇ ਸੰਘਰਸ਼ ਕਾਰਨ ਬੇਰੂਤ ‘ਚ ਅਗਵਾ ਕੀਤੇ ਗਏ ਭਾਰਤ, ਸ੍ਰੀਲੰਕਾ, ਨੇਪਾਲ ਅਤੇ ਲੇਬਨਾਨ ਦੇ ਨਾਗਰਿਕਾਂ ਨੂੰ ਛੁਡਾਉਣ ‘ਚ ਮਦਦ ਕੀਤੀ ਸੀ।ਇਸ ਆਪ੍ਰੇਸ਼ਨ ਨੂੰ ‘ ਸਕੂਨ’ ਦਾ ਨਾਂਅ ਦਿੱਤਾ ਗਿਆ ਸੀ ਅਤੇ 2280 ਲੋਕਾਂ ਨੂੰ ਜੰਗ ਪ੍ਰਭਾਵਿਤ ਖੇਤਰ ‘ਚੋਂ ਬਾਹਰ ਕੱਢਿਆ ਗਿਆ ਸੀ।
ਜਲ ਸੈਨਾ ਨੇ ਸ੍ਰੀਲੰਕਾ, ਬੰਗਲਾਦੇਸ਼, ਮਿਆਂਮਾਰ ਅਤੇ ਮੌਜ਼ੰਬੀਕ ‘ਚ ਆਏ ਹੜ੍ਹਾਂ ‘ਚ ਰਾਹਤ ਪ੍ਰਦਾਨ ਕੀਤੀ ਸੀ।ਇਸ ਤੋਂ ਇਲਾਵਾ ਸਾਲ 2015 ‘ਚ ‘ਰਾਹਤ’ ਆਪ੍ਰੇਸ਼ਨ ਦੌਰਾਨ ਭਾਰਤੀ ਅਤੇ ਵਿਦੇਸ਼ੀ ਨਾਗਰਿਕਾਂ ਨੂੰ ਵੀ ਬਚਾਇਆ ਗਿਆ ਸੀ।ਯਮਨ ‘ਚ ਭਾਰਤੀ ਜਲ ਸੈਨਾ ਵੱਲੋਂ ਵੱਡੀ ਗਿਣਤੀ ‘ਚ ਲੋਕਾਂ ਨੂੰ ਬਚਾਇਆ ਗਿਆ ਸੀ।ਇਹ ਆਪ੍ਰੇਸ਼ਨ ਜੰਗ ਪ੍ਰਭਾਵਿਤ ਖੇਤਰ ‘ਚੋਂ ਸਭ ਤੋਂ ਵੱਡੀ ਗੈਰ ਲੜਾਕੂ ਨਿਕਾਸੀ ਹੈ। ਇਸ ਦੇ ਰਾਹੀਂ 1291 ਵਿਦੇਸ਼ੀ ਨਾਗਰਿਕਾਂ ਸਮੇਤ 3074 ਲੋਕਾਂ ਨੂੰ ਬਚਾਇਆ ਗਿਆ।
ਕੋਵਿਡ-19 ਮਹਾਮਾਰੀ ਦੌਰਾਨ ਵੀ ਭਾਰਤੀ ਜਲ ਸੈਨਾ ਨੇ ‘ ਸਮੁੰਦਰ ਸੇਤੂ’ ਆਪ੍ਰੇਸ਼ਨ ਰਾਹੀਂ  ਭਾਰਤ ਦੇ ਗੁਆਂਢੀ ਦੇਸ਼ਾਂ ਨੂੰ ਰਾਹਤ ਸਮੱਗਰੀ ਪਹੁੰਚਾਈ ਅਤੇ ਨਾਲ ਹੀ ਵਿਦੇਸ਼ਾਂ ‘ਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਦਾ ਕੰਮ ਕੀਤਾ।
ਭਾਰਤੀ ਜਲ ਸੈਨਾ ਨੇ ਸਮੇਂ-ਸਮੇਂ ‘ਤੇ  ਕਈ ਮੁਸ਼ਕਲ ਸਥਿਤੀਆਂ ‘ਚ ਰਾਹਤ ਅਤੇ ਬਚਾਅ ਕਾਰਜਾਂ ਰਾਹੀਂ ਆਪਣੀ ਸਮਰੱਥਾ ਨੂੰ ਪੇਸ਼ ਕੀਤਾ ਹੈ।ਭਾਰਤ ਅਤੇ ਇਸ ਦੇ ਗੁਆਂਢੀ ਮੁਲਕਾਂ ਵੱਲੋਂ ਕਿਸੇ ਵੀ ਮੁਸ਼ਕਲ ਘੜ੍ਹੀ ‘ਚ ਮਦਦ ਲਈ ਇਕ ਆਵਾਜ਼ ਦੇਣ ‘ਤੇ ਹੀ  ਭਾਰਤੀ ਜਲ ਸੈਨਾ ਪੈਰਾਂ ਭਾਰ ਹੋ ਜਾਂਦੀ ਹੈ।
ਸਕ੍ਰਿਪਟ: ਸੁਮਿਤ ਕੁਮਾਰ ਸਿੰਘ, ਸਹਾਇਕ ਸੰਪਾਦਕ, ਇੰਡੋ ਏਸ਼ੀਅਨ ਨਿਊਜ਼ ਸੇਵਾ