ਭਾਰਤ ਦੁਨੀਆ ਦੀ ਸਭ ਤੋਂ ਵੱਡੀ ਕੋਵਿਡ -19 ਟੀਕਾਕਰਣ ਮੁੰਹਿਮ ਵਾਸਤੇ ਤਿਆਰ-ਬਰ-ਤਿਆਰ

ਵਿਸ਼ਵ ਵਿਚ ਵੱਡੇ ਪੱਧਰ ‘ਤੇ ਭਾਰਤ ਆਪਣੀ 1.3 ਬਿਲੀਅਨ ਆਬਾਦੀ ਨੂੰ ਕੋਰੋਨਾਵਾਇਰਸ ਤੋਂ ਬਚਾਉਣ ਲਈ ਇਸਦੇ ਵਿਰੁੱਧ 16 ਜਨਵਰੀ ਤੋਂ ਟੀਕਾਕਰਣ ਮੁੰਹਿਮ ਸ਼ੁਰੂ ਕਰੇਗਾ। ਇਸ ਮੁਸ਼ਕਲ ਅਤੇ ਗੁੰਝਲਦਾਰ ਕੰਮ ਦੇ ਪਹਿਲੇ ਪੜਾਅ ਵਿਚ 30 ਮਿਲੀਅਨ ਫਰੰਟ ਲਾਈਨ ਕਾਮੇ ਅਤੇ ਸਿਹਤ ਕਰਮਚਾਰੀ ਸ਼ਾਮਲ ਹੋਣਗੇ। ਇਸ ਤੋਂ ਬਾਅਦ 50 ਸਾਲ ਤੋਂ ਵੱਧ ਉਮਰ ਦੇ 270 ਮਿਲੀਅਨ ਲੋਕਾਂ ਅਤੇ 50 ਤੋਂ ਘੱਟ ਲਾਗ ਸੰਕਰਮਣ ਵਾਲੇ ਆਬਾਦੀ ਸਮੂਹਾਂ ਨੂੰ ਟੀਕਾ ਲਗਾਇਆ ਜਾਵੇਗਾ। ਇਸ ਦਾ ਉਦੇਸ਼ ਜੁਲਾਈ ਤੱਕ  300 ਮਿਲੀਅਨ  ਲੋਕਾਂ ਦਾ ਟੀਕਾਕਰਣ ਕਰਨਾ ਹੈ, ਜੋ ਕਿ ਪੂਰੀ ਯੂ.ਏ. ਦੀ ਆਬਾਦੀ ਦੇ ਬਰਾਬਰ ਹੈ। ਇਹ ਟੀਕਾਕਰਨ ਦਾ ਬੇਮਿਸਾਲ ਪੈਮਾਨਾ ਹੋਵੇਗਾ।
ਵਿਕਾਸਸ਼ੀਲ ਨਿਰਮਾਣ ਤੋਂ ਲੈ ਕੇ ਪ੍ਰਮੁੱਖ ਸਪਲਾਇਰ ਬਣਨ ਤੱਕ ਭਾਰਤ “ਮੇਡ ਇਨ ਇੰਡੀਆ” ਟੀਕਾਵਾਂ- ਕੋਵੈਕਸਿਨ ਅਤੇ ਕੋਵੀਸ਼ਿਲਡ ਦੇ ਨਾਲ ਵਿਸ਼ਵਵਿਆਪੀ ਟੀਕਾਕਰਨ ਪ੍ਰੋਗਰਾਮ ਵਿੱਚ ਅਹਿਮ ਭੂਮਿਕਾ ਅਦਾ ਕਰੇਗਾ।
ਕੋਵੈਕਸਿਨ, ਕੋਵਿਡ-19 ਦੇ ਵਿਰੁੱਧ ਭਾਰਤ ਦਾ ਪਹਿਲਾ ਦੇਸੀ ਟੀਕਾ ਹੈਦਰਾਬਾਦ ਦੀ ਫਾਰਮਾ ਕੰਪਨੀ ਭਾਰਤ ਬਾਇਓਟੈਕ ਦੁਆਰਾ ਤਿਆਰ ਕੀਤਾ ਗਿਆ ਹੈ। ਦੂਜਾ  ਕੋਵੀਸ਼ਿਲਡ, ਆਕਸਫੋਰਡ ਯੂਨੀਵਰਸਿਟੀ ਅਤੇ ਐਸਟਰਾਜ਼ੇਨੇਕਾ ਦੁਆਰਾ ਸਾਂਝੇ ਤੌਰ ਤੇ ਵਿਕਸਤ ਕੀਤਾ ਗਿਆ ,ਜਦੋਂਕਿ ਇਸਦਾ ਨਿਰਮਾਣ ਸੀਰਮ ਇੰਸਟੀਚਿਊਟ ਆਫ਼ ਇੰਡੀਆ (ਐਸਆਈਆਈ) ਪੁਣੇ ਦੁਆਰਾ ਕੀਤਾ ਗਿਆ ਹੈ।
ਟੀਕਿਆਂ ਬਾਰੇ ਬੋਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਖਿਆ ਕਿ “ਭਾਰਤ ਦੋ ਦੇਸੀ ਕੋਰੋਨਾਵਾਇਰਸ ਟੀਕਿਆਂ ਨਾਲ ਮਨੁੱਖਤਾ ਨੂੰ ਬਚਾਉਣ ਲਈ ਤਿਆਰ ਹੈ”।  ਇਹ ਦੋਵੇਂ ਟੀਕੇ ਹਾਲ ਹੀ ਵਿੱਚ ਡਰੱਗਜ਼ ਕੰਟਰੋਲਰ ਜਨਰਲ ਆਫ਼ ਇੰਡੀਆ ਦੁਆਰਾ “ਐਮਰਜੈਂਸੀ ਪ੍ਰਵਾਨਗੀ” ਮਿਲਣ ਤੋਂ ਬਾਅਦ  ਦਿੱਤੇ ਗਏ ਹਨ।  ਮਨਜ਼ੂਰਸ਼ੁਦਾ ਟੀਕੇ ਦੁਨੀਆ ਭਰ ਦੇ ਹੋਰ ਟੀਕਿਆਂ ਦੀ ਤੁਲਨਾ ਵਿੱਚ ਬਹੁਤ  ਘੱਟ ਖਰਚੀਲੇ ਹਨ।
ਵਿਸ਼ਾਲ ਟੀਕਾਕਰਣ ਦੇ ਉਪਰਾਲੇ ਲਈ, 700 ਜ਼ਿਲ੍ਹਿਆਂ ਵਿਚ ਲਗਭਗ 150,000 ਸਟਾਫ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਗਈ ਹੈ। ਕੇਂਦਰ ਸਰਕਾਰ ਸਾਰੇ ਰਾਜਾਂ, ਕੇਂਦਰ ਸ਼ਾਸਤ ਪ੍ਰਦੇਸ਼ਾਂ ਅਤੇ ਹੋਰਨਾਂ ਨਾਲ ਮਿਲ ਕੇ ਗਤੀਵਿਧੀਆਂ ਕਰ ਰਿਹਾ ਹੈ। ਦੇਸ਼ ਦੀ ਤਿਆਰੀ ਨੂੰ ਪਰਖਣ ਲਈ 33 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 737 ਜ਼ਿਲ੍ਹਿਆਂ ਵਿੱਚ ਟੀਕਿਆਂ ਦਾ ਡਮੀ ਆਧਾਰਿਤ ਅਭਿਆਸ ਕੀਤਾ ਗਿਆ।  ਇਸਦਾ ਉਦੇਸ਼ ਸਿਹਤ ਪ੍ਰਣਾਲੀ ਵਿਚ ਕੋਵਿਡ -19 ਟੀਕਾਕਰਣ ਰੋਲ-ਆਊਟ ਲਈ ਰੱਖੇ ਗਏ ਢਾਂਚੇ ਦੀ ਜਾਂਚ ਕਰਨਾ ਸੀ।
 ਇਹ ਅਭਿਆਸ ਬਲਾਕ, ਜ਼ਿਲ੍ਹਾ ਅਤੇ ਰਾਜ ਪੱਧਰ ‘ਤੇ ਯੋਜਨਾਬੰਦੀ ਢੰਗ ਨਾਲ ਲਾਗੂ ਕਰਨ ਅਤੇ ਰਿਪੋਰਟਿੰਗ ਲਈ  “ਕੋ-ਵਿਨ” ਸਾੱਫਟਵੇਅਰ ਐਪਲੀਕੇਸ਼ਨ (ਐਪ) ਦੀ ਵਰਤੋਂ ਦੀ ਸੰਭਾਵਤ ਸੰਭਾਵਨਾ ਦਾ ਮੁਲਾਂਕਣ ਕਰਨ ਲਈ ਵੀ ਸੀ। ਕੋ-ਵਿਨ ਐਪ ਦੀ ਮਜਬੂਤ ਅਤੇ ਭਰੋਸੇਯੋਗ ਟੈਕਨੋਲੋਜੀ ਦੇਸ਼ ਭਰ ਵਿੱਚ ਟੀਕਾਕਰਨ ਅਭਿਆਸ ਲਈ ਬੁਨਿਆਦ ਅਤੇ ਬੈਕ ਅਪ ਦੋਵਾਂ ਦਾ ਨਿਰਮਾਣ ਕਰੇਗੀ।ਜੋ  ਪ੍ਰਸ਼ਾਸਨ ਦੀ ਰੀੜ ਦੀ ਹੱਡੀ ਬਣੇਗੀ।
ਢਸਰਕਾਰ ਵਲੋਂ 29,000 ਕੋਲਡ-ਚੇਨ ਪੁਆਇੰਟ, 240 ਵਾਕ-ਇਨ ਕੂਲਰ, 70 ਵਾਕ-ਇਨ ਫ੍ਰੀਜ਼ਰ, 45,000 ਬਰਫ਼ ਯੁਕਤ ਫਰਿੱਜ, 41,000 ਡੂੰਘੇ ਫ੍ਰੀਜ਼ਰ ਅਤੇ 300 ਸੋਲਰ ਰੈਫ੍ਰਿਜਰੇਟਰ ਤਿਆਰ ਕੀਤੇ ਹਨ। ਟੀਕੇ ਲਗਾਉਣ ਅਤੇ ਤਾਪਮਾਨ ਨਿਯੰਤਰਿਤ ਵੈਨਾਂ ਵਿਚ ਸਟੇਟ ਡਿਸਟ੍ਰੀਬਿਊਸ਼ਨ ਹੱਬਾਂ ਤਕ ਪਹੁੰਚਾਉਣ ਲਈ ਇਸ ਨੇ ਚਾਰ “ਮੈਗਾ ਡਿਪੋ” ਸਥਾਪਤ ਕੀਤੇ ਹਨ।
ਪਿਛਲੇ ਸਾਲ ਇਸ ਬਿਮਾਰੀ ਦੇ ਇਲਾਜ ਲਈ ਹਾਈਡਰੋਕਸਾਈਕਲੋਰੋਕਿਨ (ਐਚਸੀਕਿਊ) ‘ਤੇ ਪਹਿਲ ਕਰਨ ਤੋਂ ਬਾਅਦ ਭਾਰਤ ਕੋਰੋਨਾਵਾਇਰਸ ਟੀਕਿਆਂ’ ਵਿਚ ਵੀ ਸਭ ਤੋਂ ਅੱਗੇ ਰਿਹਾ ਹੈ।  ਭਾਰਤ  ਦਾ ਵੱਡੇ ਪੱਧਰ ‘ਤੇ ਟੀਕਾਕਰਨ ਮੁਹਿੰਮਾਂ ਵਿਚ ਕੋਈ ਵੀ ਸਾਨੀ ਨਹੀਂ ਹੈ। ਇਹ ਆਪਣੇ ਤਜ਼ਰਬੇ ਅਤੇ ਮੁਹਾਰਤ ਦੀ ਵਰਤੋਂ ਦੇਸ਼ ਭਰ ਵਿੱਚ ਪੋਲੀਓ ਅਤੇ ਟੀਬੀ ​​ਦੇ ਟੀਕੇ ਲਈ ਨਿਯਮਤ ਬੱਚਿਆਂ ਦੇ ਟੀਕਾਕਰਨ ਪ੍ਰੋਗਰਾਮਾਂ ਵਾਸਤੇ ਵੀ ਕਰੇਗਾ।
 ਭਾਰਤ ਪਹਿਲਾਂ ਬਾਹਰੋਂ ਪਰਸਨਲ ਪ੍ਰੋਟੈਕਸ਼ਨ ਇਕਪਿਮੰਟ (ਪੀਪੀਈ) ਕਿੱਟਾਂ, ਮਾਸਕ, ਵੈਂਟੀਲੇਟਰਸ ਅਤੇ ਕੋਵਿਡ -19 ਟੇਸਟਿੰਗ ਕਿੱਟਾਂ ਆਯਾਤ ਕਰਦਾ ਸੀ, ਜਦੋਂਕਿ ਅੱਜ ਸਮੁੱਚਾ ਵਿਸ਼ਵ ਕੋਰੋਨਵਾਇਰਸ ਵਿਰੁੱਧ ਭਾਰਤੀ ਟੀਕਿਆਂ ਦੀ ਉਡੀਕ ਕਰ ਰਿਹਾ ਹੈ। ਇਹ ਟੀਕੇ ਦੇ ਉਤਪਾਦਨ ਅਤੇ ਸਪਲਾਈ ਵਿਚ ਆਪਣੀ ਸਮਰੱਥਾ ਸਾਬਤ ਕਰਨ ਲਈ ਤਿਆਰ ਹੈ।  ਭਾਰਤ ਕੋਵਿਡ ਟੀਕੇ ਦਾ ਕੇਂਦਰ ਬਣ ਸਕਦਾ ਹੈ,ਕਿਉਂਕਿ ਕਈ ਦੇਸ਼ਾਂ ਨੇ ਲੱਖਾਂ ‘ਮੇਡ ਇਨ ਇੰਡੀਆ’ ਖੁਰਾਕਾਂ ਦੀ ਮੰਗ ਕੀਤੀ ਹੈ। ਕਈ ਦੇਸ਼ਾਂ ਨੇ ਸਰਕਾਰ ਤੋਂ  ਖੁਰਾਕ ਦਾ ਨਿਰਮਾਣ ਕਰਨ ਅਤੇ ਟੀਕੇ ਵਿਕਸਤ ਕਰਨ ਵਾਲਿਆਂ ਨਾਲ ਸਿੱਧਾ ਸੰਪਰਕ ਬਣਾਉਣ ਵਾਸਤੇ ਵੀ ਭਾਰਤ ਨੂੰ ਬੇਨਤੀ ਕੀਤੀ ਹੈ।
 ਭਾਰਤ ਗੁਆਂਢੀ ਦੇਸ਼ਾਂ ਨੇਪਾਲ, ਬੰਗਲਾਦੇਸ਼, ਭੂਟਾਨ, ਸ੍ਰੀਲੰਕਾ ਅਤੇ ਮਿਆਂਮਾਰ ਨੂੰ ਸੀਮਤ ਸਪਲਾਈ ਭੇਜੇਗਾ।   ਬ੍ਰਾਜ਼ੀਲ, ਮੋਰੋਕੋ, ਸਾਊਦੀ ਅਰਬ ਅਤੇ ਦੱਖਣੀ ਅਫਰੀਕਾ ਆਦਿ ਨੇ ਵੀ ਭਾਰਤ ਤੋਂ ਟੀਕਿਆਂ ਦੀ ਮੰਗ ਬਾਰੇ ਅਧਿਕਾਰਤ ਐਲਾਨ ਕੀਤੇ  ਹਨ।  ਸ਼ੁਰੂ ਤੋਂ ਹੀ, ਨਵੀਂ ਦਿੱਲੀ ਕੋਰੋਨਵਾਇਰਸ ਮਹਾਂਮਾਰੀ ਵਿਰੁੱਧ ਆਮ ਲੜਾਈ ਵਿੱਚ ਵਿਸ਼ਵਵਿਆਪੀ ਪ੍ਰਤੀਕ੍ਰਿਆ ਵਿੱਚ ਸਭ ਤੋਂ ਅੱਗੇ ਹੈ।  ਇਹ ਇਸ ਖੇਤਰ ਵਿਚ ਅੰਤਰਰਾਸ਼ਟਰੀ ਸਹਿਯੋਗ ਨੂੰ, ਖ਼ਾਸਕਰ ਆਪਣੇ ਗੁਆਂਢੀਆਂ ਨਾਲ ਆਪਣਾ ਫਰਜ਼ ਸਮਝਦਾ ਹੈ।
ਆਲਮੀ ਪੱਧਰ ‘ਤੇ, ਭਾਰਤ ਕਿਸੇ ਹੋਰ ਦੇਸ਼ ਨਾਲੋਂ ਜ਼ਿਆਦਾ ਟੀਕੇ ਸਪਲਾਈ ਕਰਦਾ ਹੈ।ਇਹ “ਗਾਵੀ” ਕੋਵੈਕਸ ਐਡਵਾਂਸ ਮਾਰਕੀਟ ਕਮਿਟਮੈਂਟ (ਏ.ਐੱਮ.ਸੀ.) ਨੂੰ ਇਕ ਅਰਬ ਤੋਂ ਵੱਧ ਖੁਰਾਕ ਉਪਲਬਧ ਕਰਵਾ ਕੇ 91 ਹੋਰ ਦੇਸ਼ਾਂ ਵਿਚ ਲੋਕਾਂ ਦੀ ਰੱਖਿਆ ਵਿਚ ਯੋਗਦਾਨ ਪਾਵੇਗਾ।  ਦੁਨੀਆ ਭਰ ਵਿਚ ਕੋਵਿਡ ਟੀਕਿਆਂ ਦੇ ਉਤਪਾਦਨ ਅਤੇ ਉਚਿਤ ਸਪਲਾਈ ਵਿਚ ਅਹਿਮ ਭੂਮਿਕਾ ਨਿਭਾਉਣ ਨਾਲ, ਭਾਰਤ ਦਾ ਉਦੇਸ਼ ਹੈ ਕਿ ਕੋਰੋਨਾ ਸੰਕਟ ਨੂੰ ਖਤਮ ਕੀਤਾ ਜਾਵੇ।
 ਸਕ੍ਰਿਪਟ: ਕੇ ਵੀ ਵੈਂਕਟਸੁਬ੍ਰਾਮਣੀਅਨ, ਸੀਨੀਅਰ ਪੱਤਰਕਾਰ
ਅਨੁਵਾਦਕ: ਮਨਜੀਤ ਅਣਖੀ