ਓਪਨ ਸਕਾਇਜ਼ ਸੰਧੀ: ਅਮਰੀਕਾ ਤੋਂ ਬਾਅਧ ਰੂਸ ਵੀ ਹੋਇਆ ਬਾਹਰ

ਰੂਸ ਨੇ ਬੀਤੇ ਦਿਨ ਕਿਹਾ ਕਿ ਉਹ ਅੰਤਰਰਾਸ਼ਟਰੀ ਸੰਧੀ ‘ਓਪਨ ਸਕਾਇਜ਼ ਸੰਧੀ’ ਤੋਂ ਪਿੱਛੇ ਹੱਟਣ ਜਾ ਰਿਹਾ ਹੈ। ਇਸ ਸੰਧੀ ਤਹਿਤ ਸੈਨਿਕ ਸਹੂਲਤਾਂ ‘ਤੇ ਨਿਗਰਾਨੀ ਰੱਖਣ ਲਈ ਨਿਗਰਾਨ ਉਡਾਣਾਂ ਦੀ ਇਜਾਜ਼ਤ ਦਿੱਤੀ ਗਈ ਹੈ।ਇਸ ਤੋਂ ਪਹਿਲਾਂ ਅਮਰੀਕਾ ਨੇ ਇਸ ਸਮਝੌਤੇ ਤੋਂ ਖੁਦ ਨੂੰ ਬਾਹਰ ਕਰਨ ਦਾ ਐਲਾਨ ਕੀਤਾ ਸੀ।ਰੂਸ ਦੇ ਵਿਦੇਸ਼ ਮੰਤਰੀ ਨੇ ਇੱਕ ਬਿਆਨ ‘ਚ ਕਿਹਾ ਹੈ ਕਿ ਅਮਰੀਕਾ ਨੇ ਪਿਛਲੇ ਸਾਲ ਓਪਨ ਸਕਾਇਜ਼ ਸੰਧੀ ਤੋਂ ਬਾਹਰ ਹੋਣ ਦਾ ਐਲਾਨ ਕੀਤਾ ਸੀ।