ਜਰਮਨੀ ਦਾ ਸੀਡੀਯੂ ਅੱਜ ਆਪਣੀ ਪਾਰਟੀ ਦਾ ਨਵਾਂ ਆਗੂ ਚੁਣੇਗਾ

ਜਰਮਨੀ ਦੇ ਕ੍ਰਿਸ਼ਚੀਅਨ ਡੈਮੋਕਰੇਟਸ ਅੱਜ ਆਪਣੀ ਪਾਰਟੀ ਦਾ ਨਵਾਂ ਚੇਅਰਮੈਨ ਚੁਣਨ ਜਾ ਰਹੇ ਹਨ।ਜਿਸ ਦਾ ਮਕਸਦ ਰੂੜੀਵਾਦੀ ਪਾਰਟੀ ਨੂੰ ਮੁੜ ਮਜ਼ਬੂਤ ਬਣਾਉਣਾ ਹੈ। ਦਰਅਸਲ ਐਂਜਲਾ ਮਾਰਕਲ ਸਤੰਬਰ ਮਹੀਨੇ ਹੋਣ ਵਾਲੀਆਂ ਸੰਘੀ ਚੋਣਾਂ ਤੋਂ ਬਾਅਧ ਆਪਣੀਆਂ ਸੇਵਾਵਾਂ ਤੋਂ ਮੁਕਤ ਹੋ ਜਾਵੇਗੀ ਤਾਂ ਪਾਰਟੀ ਨੂੰ ਇੱਕ ਮਜ਼ਬੂਤ ਆਗੂ ਦੀ ਜ਼ਰੂਰਤ ਹੋਵੇਗੀ।ਮਾਰਕਲ ਜੋ ਕਿ ਸਾਲ 2005 ‘ਚ ਸਾਰੀਆਂ ਚੋਣਾਂ ਜਿੱਤਣ ਤੋਂ ਬਾਅਦ ਇਸ ਅਹੁਦੇ ‘ਤੇ ਸੇਵਾਵਾਂ ਨਿਭਾ ਰਹੀ ਹੈ, ਉਨ੍ਹਾਂ ਨੇ ਮੁੜ ਚੋਣ ਨਾ ਲੜਣ ਦਾ ਵਾਅਦਾ ਕੀਤਾ ਹੈ।ਨਵੇਂ ਸੀਡੀਯੂ ਆਗੂ ਦੀ ਚੋਣ 1,001 ਡੇਲੀਗੇਟ ਡਿਜੀਟਲ ਕਾਂਗਰਸ ਰਾਹੀਂ ਕਰਨਗੇ।ਜਰਮਨੀ ‘ਚ ਰਿਵਾਇਤ ਹੈ ਕਿ ਆਗੂ ਆਮ ਤੌਰ ‘ਤੇ ਸੀਡੀਯੂ ਦੀ ਯੂਨੀਅਨ ਅਤੇ ਸੀਐਸਯੂ ਦੇ ਚਾਂਸਲਰ ਉਮੀਦਵਾਰ ਹੁੰਦੇ ਹਨ।