ਰਾਸ਼ਟਰਪਤੀ ਟਰੰਪ ਦੇ ਕਾਰਜਕਾਲ ਦੇ ਅਖੀਰਲੇ ਦਿਨਾਂ ‘ਚ ਅਮਰੀਕਾ ਨੇ ਈਰਾਨ ‘ਤੇ ਤਾਜ਼ਾ ਪਾਬੰਦੀਆਂ ਦਾ ਕੀਤਾ ਐਲਾਨ

ਸੰਯੁਕਤ ਰਾਜ ਨੇ ਬੀਤੇ ਦਿਨ ਈਰਾਨ , ਚੀਨ ਅਤੇ ਸੰਯੁਕਤ ਅਰਬ ਅਮੀਰਾਤ ਦੀਆਂ ਕੰਪਨੀਆਂ ‘ਤੇ  ਇਸਲਾਮਿਕ ਰਿਪਬਲਿਕ ਆਫ਼ ਈਰਾਨ ਸ਼ਿਿਪੰਗ ਲਾਈਨ ਨਾਲ ਵਪਾਰ ਕਰਨ ਅਤੇ ਰਿਵਾਇਤੀ ਹਥਿਆਰਾਂ ਦੀ ਵਿਕਰੀ ਲਈ ਤਿੰਨ ਈਰਾਨੀ ਸੰਸਥਾਵਾਂ ‘ਤੇ ਤਾਜ਼ਾ ਪਾਬੰਦੀਆਂ ਦਾ ਐਲਾਨ ਕੀਤਾ ਹੈ।
ਰਾਸ਼ਟਰਪਤੀ ਡੌਨਾਲਡ ਟਰੰਪ ਦਾ ਕਾਰਜਕਾਲ ਬੁੱਧਵਾਰ ਨੂੰ ਖ਼ਤਮ ਹੋਣ ਜਾ ਰਿਹਾ ਹੈ ਅਤੇ ਆਪਣੇ ਕਾਰਜਕਾਲ ਦੇ ਅਖੀਰਲੇ ਦਿਨਾਂ ‘ਚ ਟਰੰਪ ਪ੍ਰਸ਼ਾਂਸਨ ਵੱਲੋਂ ਤਹਿਰਾਨ ‘ਤੇ ਦਬਾਅ ਵਧਾਉਣ ਦੇ ਮਕਸਦ ਨਾਲ ਇੰਨ੍ਹਾਂ ਪਾਬੰਦੀਆਂ ਦਾ ਐਲਾਨ ਕੀਤਾ ਗਿਆ ਹੈ।
ਸੰਯੁਕਤ ਰਾਜ ਸਕੱਤਰ ਮਾਈਕ ਪੋਂਪਿਓ ਨੇ ਕਿਹਾ ਕਿ ਵਾਸ਼ਿਗੰਟਨ ਨੇ ਸੱਤ ਕੰਪਨੀਆਂ ‘ਤੇ ਪਾਬੰਦੀ ਲਗਾਈ ਹੈ।