ਫਿਲਸਤੀਨ ‘ਚ 15 ਸਾਲਾਂ ‘ਚ ਪਹਿਲੀ ਵਾਰ ਹੋਣਗੀਆਂ ਚੋਣਾਂ

ਫਿਲਸਤਾਨੀ ਰਾਸ਼ਟਰਪਤੀ ਮਹਿਮੂਦ ਅੱਬਾਸ ਨੇ ਸੰਸਦੀ ਅਤੇ ਰਾਸ਼ਟਰਪਤੀ ਚੋਣਾਂ ਦਾ ਐਲਾਨ ਕੀਤਾ ਹੈ, ਜੋ ਕਿ 15 ਸਾਲਾਂ ‘ਚ ਪਹਿਲੀ ਵਾਰ ਇਸ ਸਾਲ ‘ਚ ਆਯੋਜਿਤ ਹੋਣ ਜਾ ਰਹੀਆਂ ਹਨ।ਰਾਸ਼ਟਰਪਤੀ ਦਫ਼ਤਰ ਵੱਲੋਂ ਜਾਰੀ ਇੱਕ ਫਰਮਾਨ ਅਨੁਸਾਰ ਫਿਲਸਤਾਨੀ ਅਥਾਰਟੀ , ਪੀਏ, ਜਿਸ ਨੇ ਕਿ ਇਜ਼ਰਾਈਲ ਦੇ ਕਬਜ਼ੇ ਵਾਲੇ ਪੱਛਮੀ ਹਿੱਸੇ ‘ਤੇ ਸੀਮਤ ਰਾਜ ਪ੍ਰੰਬਧ ਕੀਤਾ ਹੈ, ਉੱਥੇ 22 ਮਈ ਨੂੰ ਵਿਧਾਨ ਸਭਾ ਚੋਣਾਂ ਅਤੇ 31 ਜੁਲਾਈ ਨੂੰ ਰਾਸ਼ਟਰਪਤੀ ਚੋਣਾਂ ਲਈ ਮਤਦਾਨ ਹੋਵੇਗਾ।ਦੱਸਣਯੋਗ ਹੈ ਕਿ ਫਿਲਸਤੀਨ ‘ਚ ਸਾਲ 2006 ‘ਚ ਸੰਸਦੀ ਚੋਣਾਂ ਦਾ ਨਤੀਜਾ ਬਹੁਤ ਹੀ ਹੈਰਾਨੀਜਨਕ ਰਿਹਾ ਸੀ, ਜਦੋਂ ਹਮਸ ਨੇ ਜਿੱਤ ਦਰਜ ਕੀਤੀ ਸੀ ਅਤੇ ਸਾਲ 2007 ‘ਚ ਇਸ ਸਮੂਹ ਨੇ ਗਾਜ਼ਾ ਪੱਟੀ ਨੂੰ ਆਪਣੇ ਕਬਜ਼ੇ ਹੇਠ ਲੈ ਲਿਆ ਸੀ। ਇਸੇ ਸਮੂਹ ਨੇ ਹੀ ਅਗਲੀਆਂ ਚੋਣਾਂ ਨੂੰ ਦੇਰੀ ਨਾਲ ਤੈਅ ਕਰਨ ‘ਚ ਅਹਿਮ ਭੂਮਿਕਾ ਨਿਭਾਈ ਸੀ।