ਸਾਡੇ ਬਾਰੇ

ਜਨਤਕ ਰਣਨੀਤੀ ਅਤੇ ਵਿਦੇਸ਼ ਨੀਤੀ ਦੇ ਤਹਿਤ ਵਿਦੇਸ਼ ਪ੍ਰਸਾਰਣ ਦੁਆਰਾ ਨਿਭਾਈ ਜਾਣ ਵਾਲੀ ਮਹੱਤਵਪੂਰਣ ਭੂਮਿਕਾ ਨੂੰ ਕਿਸੇ ਵੀ ਤਰ੍ਹਾਂ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਕੋਈ ਵੀ ਮੁਲਕ ਆਪਣੀ ਨੀਤੀ ਅਤੇ ਦ੍ਰਿਸ਼ਟੀਕੋਣ ਨੂੰ ਵਿਦੇਸ਼ਾਂ ਵਿੱਚ ਪੇਸ਼ ਕਰਨ ਦੇ ਇੱਕ ਸਾਧਨ ਦੇ ਤੌਰ ਤੇ ਵਿਦੇਸ਼ ਪ੍ਰਸਾਰਣ ਸੇਵਾ ਨੂੰ ਬੜੀ ਅਹਿਮੀਅਤ ਦਿੰਦਾ ਹੈ।

ਇੰਗਲੈਂਡ ਦੇ ਨਾਲ ਆਪਣੇ ਬਸਤੀਵਾਦੀ ਸੰਬੰਧਾਂ ਦੇ ਕਾਰਨ ਇੰਗਲੈਂਡ ਅਤੇ ਭਾਰਤ ਵਿੱਚ ਪ੍ਰਸਾਰਣ ਦੇ ਮਾਮਲੇ ਵਿੱਚ ਕਾਫੀ ਕੁਝ ਸਾਂਝਾ ਹੈ। ਕਾਬਿਲੇਗੌਰ ਹੈ ਕਿ ਜਦੋਂ ਬੀ.ਬੀ.ਸੀ. ਨੇ 1938 ਵਿੱਚ ਅਰਬੀ ਭਾਸ਼ਾ ਵਿੱਚ ਆਪਣਾ ਪਹਿਲਾ ਵਿਦੇਸ਼ੀ ਭਾਸ਼ਾ ਦਾ ਪ੍ਰਸਾਰਣ ਸ਼ੁਰੂ ਕੀਤਾ ਤਾਂ ਉਸ ਦੇ ਇਕਦਮ ਬਾਅਦ ਹੀ 1 ਅਕਤੂਬਰ, 1939 ਨੂੰ ਆਕਾਸ਼ਵਾਣੀ ਨੇ ਵੀ ਵਿਦੇਸ਼ ਸੇਵਾ ਪ੍ਰਸਾਰਣ ਦੇ ਖੇਤਰ ਵਿੱਚ ਆਪਣਾ ਪੈਰ ਰੱਖਿਆ ਅਤੇ ਦੂਜੇ ਵਿਸ਼ਵ ਯੁੱਧ ਦੌਰਾਨ ਮਿੱਤਰ ਦੇਸ਼ਾਂ ਵਿੱਚ ਪ੍ਰਚਾਰ ਕਰਨ ਦੇ ਨਾਲ-ਨਾਲ ਤਤਕਾਲੀਨ ਉੱਤਰ-ਪੱਛਮੀ ਸਰਹੱਦੀ ਸੂਬੇ ਵਿੱਚ ਬੀ.ਬੀ.ਸੀ ਦੇ ਸਹਿਯੋਗੀ ਦੇ ਤੌਰ ਤੇ ਜਰਮਨੀ ਦੇ ਪ੍ਰਚਾਰ ਯੁੱਧ ਦਾ ਜਵਾਬ ਦੇਣ ਲਈ ਪਸ਼ਤੋ ਭਾਸ਼ਾ ਵਿੱਚ ਪ੍ਰਸਾਰਣ ਦਾ ਕਾਰਜ ਅਰੰਭਿਆ ਗਿਆ। ਧਿਆਨਯੋਗ ਹੈ ਕਿ ਦੁਨੀਆ ਦੇ ਇਸ ਖਿੱਤੇ ਵਿੱਚ ਅਜਿਹੇ ਯਤਨਾਂ ਦੀ ਪੂਰਤੀ ਲਈ ਬੀ.ਬੀ.ਸੀ. ਦੇ ਨਾਲ ਹੋਰਨਾਂ ਭਾਸ਼ਾਵਾਂ ਨੂੰ ਵੀ ਜੋੜਿਆ ਗਿਆ। ਦੇਸ਼ ਦੇ ਆਜ਼ਾਦ ਹੁੰਦਿਆਂ ਹੀ ਵਿਦੇਸ਼ ਸੇਵਾ ਵਿਭਾਗ ਇੱਕ ਨਵੇਂ ਰੂਪ ਵਿੱਚਇੱਕ ਉੱਭਰਦੇ ਹੋਏ ਦੇਸ਼ ਦੀ ਆਵਾਜ਼ ਬਣ ਕੇ ਸਾਹਮਣੇ ਆਇਆ ਜਿਸ ਨੂੰ ਇੱਕ ਪੁਰਾਤਨ ਸਭਿਅਤਾ,ਕੂਟਨੀਤੀ ਦੇ ਇੱਕ ਸਾਧਨ ਅਤੇ ਵੱਖ-ਵੱਖ ਸੰਕਟਾਂ ਸਮੇਂ ਪ੍ਰਭਾਵੀ ਪ੍ਰਚਾਰ ਮਸ਼ੀਨਰੀ ਦੇ ਤੌਰ ਤੇ ਇੱਕ ਨਵੇਂ ਰੂਪ ਵਜੋਂ ਪੇਸ਼ ਕਰਨ ਦੀ ਲੋੜ ਸੀ।

ਉਦੋਂ ਤੋਂ ਆਕਾਸ਼ਵਾਣੀ ਦਾ ਵਿਦੇਸ਼ ਸੇਵਾ ਵਿਭਾਗ ਭਾਰਤ ਅਤੇ ਬਾਕੀ ਸੰਸਾਰ ਦਰਮਿਆਨ ਇੱਕ ਮਹੱਤਵਪੂਰਣ ਕੜੀ ਰਿਹਾ ਹੈਖਾਸ ਤੌਰ ਤੇ ਉਨ੍ਹਾਂ ਦੇਸ਼ਾਂ ਨਾਲ ਜਿੱਥੇ ਵੱਡੀ ਗਿਣਤੀ ਵਿੱਚ ਭਾਰਤੀਆਂ ਦੇ ਵਸੇ ਹੋਣ ਕਾਰਨ ਭਾਰਤ ਦੇ ਹਿੱਤ ਜੁੜੇ ਹੋਏ ਹਨ। ਗੌਰਤਲਬ ਹੈ ਕਿ ਬਿਹਤਰ ਜ਼ਿੰਦਗੀ ਦੀ ਆਸ ਵਿੱਚ ਕਈ ਦਹਾਕੇ ਪਹਿਲਾਂ ਆਪਣਾ ਘਰ-ਬਾਰ ਛੱਡ ਕੇ ਅਨੇਕਾਂ ਭਾਰਤੀ ਨਾਗਰਿਕ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਜਾ ਵਸੇ ਸਨ ਤੇ ਉਹ ਆਪਣੀਆਂ ਜੜ੍ਹਾਂ ਨਾਲ ਵੀ ਜੁੜੇ ਰਹਿਣਾ ਚਾਹੁੰਦੇ ਹਨ। ਇਹੋ ਹੀ ਕਾਰਨ ਹੈ ਕਿ ਵਿਦੇਸ਼ ਸੇਵਾ ਪ੍ਰਸਾਰਣ ਆਪਣੇ ਅਨੇਕਾਂ ਪ੍ਰੋਗਰਾਮਾਂ ਰਾਹੀਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮਹੱਤਤਾ ਵਾਲੇ ਮੁੱਦਿਆਂ ਤੇ ਲਗਾਤਾਰ ਭਾਰਤੀ ਦ੍ਰਿਸ਼ਟੀਕੋਣ ਪੇਸ਼ ਕਰਦਾ ਰਿਹਾ ਹੈ।

ਗੌਰਤਲਬ ਹੈ ਕਿ ਆਕਾਸ਼ਵਾਣੀ ਦਾ ਵਿਦੇਸ਼ ਪ੍ਰਸਾਰਣ ਸੇਵਾ ਵਿਭਾਗ ਅੱਜ ਦੁਨੀਆ ਦੇ 100 ਮੁਲਕਾਂ ਵਿੱਚ 27 ਭਾਸ਼ਾਵਾਂ ਵਿੱਚ ਪ੍ਰਸਾਰਣ ਕਰ ਰਿਹਾ ਹੈ। ਆਕਾਸ਼ਵਾਣੀ ਨੇ ਆਪਣੇ ਵਿਦੇਸ਼ੀ ਪ੍ਰਸਾਰਣਾਂ ਦੇ ਮਾਧਿਅਮ ਰਾਹੀਂ ਵਿਦੇਸ਼ੀ ਸਰੋਤਿਆਂ ਨੂੰ ਭਾਰਤ ਨਾਲ ਜੋੜੀ ਰੱਖਣ ਦਾ ਮਹੱਤਵਪੂਰਨ ਬੀੜਾ ਚੁੱਕਿਆ ਹੈ। ਅੱਜਕਲ੍ਹ ਆਕਾਸ਼ਵਾਣੀ ਤੋਂ ਅੰਗਰੇਜ਼ੀਫਰੈਂਚਰੂਸੀਸਵਾਹਿਲੀਅਰਬੀਫਾਰਸੀਤਿੱਬਤੀਚੀਨੀਥਾਈਬਰਮੀ ਅਤੇ ਭਾਸ਼ਾ ਇੰਡੋਨੇਸ਼ੀਆ ਆਦਿ ਭਾਸ਼ਾਵਾਂ ਵਿੱਚ ਪ੍ਰਸਾਰਣ ਕੀਤਾ ਜਾ ਰਿਹਾ ਹੈਜਿਸ ਨਾਲ ਇਸ ਨੇ ਵਿਦੇਸ਼ੀ ਦਰਸ਼ਕਾਂ ਨੂੰ ਆਪਣੇ ਨਾਲ ਜੋੜਿਆ ਹੈ। ਇਸ ਦੇ ਨਾਲ ਹੀ ਹਿੰਦੀਬੰਗਲਾਤਮਿਲਤੇਲਗੂਮਲਿਆਲਮਕੰਨੜ ਅਤੇ ਗੁਜਰਾਤੀ ਭਾਸ਼ਾ ਵਿੱਚ ਪ੍ਰਸਾਰਣ ਵੀ ਵਿਦੇਸ਼ਾਂ ਵਿੱਚ ਵਸਦੇ ਭਾਰਤੀਆਂ ਨਾਲ ਸੰਪਰਕ ਦਾ ਇੱਕ ਵਿਸ਼ੇਸ਼ ਮਾਧਿਅਮ ਹੈ। ਕੁਝ ਭਾਸ਼ਾਵਾਂ ਜਿਵੇਂ ਕਿ ਉਰਦੂਪੰਜਾਬੀਸਿੰਧੀਸਰਾਇਕੀਸਿੰਹਲ ਅਤੇ ਨੇਪਾਲੀ ਭਾਸ਼ਾਵਾਂ ਵਿੱਚ ਕੀਤਾ ਜਾਂਦਾ ਪ੍ਰਸਾਰਣ ਭਾਰਤੀ ਉਪ-ਮਹਾਂਦੀਪ ਅਤੇ ਗੁਆਂਢੀ ਮੁਲਕਾਂ ਦੇ ਸਰੋਤਿਆਂ ਨੂੰ ਜੋੜਨ ਦਾ ਮਹੱਤਵਪੂਰਨ ਉਪਰਾਲਾ ਹੈ। ਵਿਦੇਸ਼ ਪ੍ਰਸਾਰਣ ਵਿਭਾਗ ਇੱਕ ਤਰ੍ਹਾਂ ਨਾਲ ਕਈ ਤਰ੍ਹਾਂ ਦੇ ਪ੍ਰੋਗਰਾਮਾਂ ਨੂੰ ਪ੍ਰਸਾਰਿਤ ਕਰਦਾ ਹੈਜਿਨ੍ਹਾਂ ਵਿੱਚ ਖ਼ਬਰਾਂ ਦੇ ਬੁਲੇਟਿਨਤਬਸਰਾ (ਕਮੈਂਟਰੀ)ਭਖਦੇ ਮਸਲੇ ਅਤੇ ਵੱਖ-ਵੱਖ ਅਖ਼ਬਾਰਾਂ ਵਿੱਚ ਛਪੀਆਂ ਖ਼ਬਰਾਂ ਦੀ ਪੜਚੋਲ ਆਦਿ ਪ੍ਰੋਗਰਾਮ ਸ਼ਾਮਿਲ ਹੁੰਦੇ ਹਨ। ਖ਼ਬਰਾਂ ਤੋਂ ਇਲਾਵਾਖੇਡਾਂ ਅਤੇ ਸਾਹਿਤ ਉੱਤੇ ਪਤ੍ਰਿਕਾ ਪ੍ਰੋਗਰਾਮਸਮਾਜਿਕਆਰਥਿਕਸਿਆਸੀਇਤਿਹਾਸਕਵਿਗਿਆਨਕ ਅਤੇ ਸਭਿਆਚਾਰਕ ਮੁੱਦਿਆਂ ਉੱਤੇ ਗੱਲਬਾਤ ਅਤੇ ਚਰਚਾ ਕਰਵਾਈ ਜਾਂਦੀ ਹੈ। ਇਸ ਦੇ ਨਾਲ ਹੀ ਭਾਰਤ ਦੇ ਵੱਖ-ਵੱਖ ਇਲਾਕਿਆਂ ਦੀਆਂ ਸੰਸਥਾਵਾਂਸਭਿਆਚਾਰਕਲੋਕ ਸੰਗੀਤ ਅਤੇ ਆਧੁਨਿਕ ਸੰਗੀਤ ਸਮੇਤ ਵਿਕਾਸ ਗਤੀਵਿਧੀਆਂ ਅਤੇ ਮਹੱਤਵਪੂਰਣ ਘਟਨਾਵਾਂ ਇਸ ਦੇ ਪ੍ਰਸਾਰਣ ਪ੍ਰੋਗਰਾਮਾਂ ਦਾ ਮੁੱਖ ਹਿੱਸਾ ਹਨ।

ਵਿਦੇਸ਼ ਪ੍ਰਸਾਰਣ ਸੇਵਾ ਵਿਭਾਗ ਦੁਆਰਾ ਪ੍ਰਸਾਰਿਤ ਕੀਤੇ ਜਾਂਦੇ ਸਾਰੇ ਪ੍ਰੋਗਰਾਮਾਂ ਦਾ ਮੁੱਖ ਵਿਸ਼ਾ ਭਾਰਤ ਦੇ ਧਰਮ ਨਿਰਪੱਖ ਅਤੇ ਲੋਕਤੰਤਰੀ ਮੁੱਲਾਂ ਨੂੰ ਪੇਸ਼ ਕਰਨਾ ਅਤੇ ਦੇਸ਼ ਦੇ ਤੇਜ਼ੀ ਨਾਲ ਹੋ ਰਹੇ ਆਰਥਿਕਉਦਯੋਗਿਕ ਅਤੇ ਤਕਨੀਕੀ ਵਿਕਾਸ ਦੇ ਕਾਰਜਾਂ ਨੂੰ ਉਜਾਗਰ ਕਰਨਾ ਹੈ। ਇਸ ਦੇ ਨਾਲ ਹੀ ਇਸ ਨੇ ਭਾਰਤ ਦੀ ਵੱਡੇ ਪੱਧਰ ਦੀ ਤਕਨੀਕ ਪੱਖੋਂ ਕੁਸ਼ਲ ਜਨ-ਸ਼ਕਤੀ ਅਤੇ ਉਸ ਦੀਆਂ ਉਪਲਬਧੀਆਂ ਨੂੰ ਦਰਸਾਉਣ ਦੇ ਨਾਲ-ਨਾਲ ਵਾਤਾਵਰਣਿਕ ਸੰਤੁਲਨ ਵਰਗੇ ਮੁੱਦਿਆਂ ਨੂੰ ਵੀ ਬੜੇ ਹੀ ਵਧੀਆ ਢੰਗ ਨਾਲ ਪ੍ਰਗਟਾਇਆ ਹੈ।

ਇਸੇ ਸੰਦਰਭ ਵਿੱਚ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆਭਾਰਤ ਦੁਆਰਾ ਅਹਿੰਸਾ ਵਿੱਚ ਵਿਸ਼ਵਾਸਅੰਤਰਰਾਸ਼ਟਰੀ ਮਨੁੱਖੀ ਅਧਿਕਾਰਾਂ ਪ੍ਰਤੀ ਪ੍ਰਤੀਬੱਧਤਾ ਅਤੇ ਆਰਥਿਕ ਸਮਾਨਤਾ ਤੇ ਆਧਾਰਿਤ ਨਵੇਂ ਵਿਸ਼ਵ ਦੇ ਨਿਰਮਾਣ ਵਿੱਚ ਭਾਰਤ ਦੇ ਯੋਗਦਾਨ ਦੀ ਅਕਸਰ ਚਰਚਾ ਕੀਤੀ ਜਾਂਦੀ ਹੈ। ਕਾਬਿਲੇਗੌਰ ਹੈ ਕਿ ਵਿਦੇਸ਼ ਪ੍ਰਸਾਰਣ ਸੇਵਾ ਵਿਭਾਗ ਸਭਿਆਚਾਰਕ ਆਦਾਨ-ਪ੍ਰਦਾਨ ਸਕੀਮ ਦੇ ਤਹਿਤ ਤਕਰੀਬਨ 25 ਵਿਦੇਸ਼ੀ ਪ੍ਰਸਾਰਣ ਸੰਸਥਾਵਾਂ ਨੂੰ ਸੰਗੀਤ ਸਮੇਤ ਹੋਰਨਾਂ ਕਈ ਪ੍ਰੋਗਰਾਮਾਂ ਦੀ ਰਿਕਾਰਡਿੰਗ ਵੀ ਮੁਹੱਈਆ ਕਰਵਾਉਂਦਾ ਹੈ।

ਵਿਦੇਸ਼ ਸੇਵਾ ਵਿਭਾਗ ਦਾ ਪ੍ਰਸਾਰਣ ਸਾਰਕ ਦੇਸ਼ਾਂਪੱਛਮੀ ਏਸ਼ੀਆਖਾੜੀ ਅਤੇ ਦੱਖਣ-ਪੂਰਬੀ ਏਸ਼ਿਆਈ ਦੇਸ਼ਾਂ ਲਈ ਰਾਸ਼ਟਰੀ ਖ਼ਬਰਾਂ ਦਾ ਬੁਲੇਟਿਨ ਅੰਗਰੇਜ਼ੀ ਵਿੱਚ ਰਾਤ 9.00 ਵਜੇ ਤੱਕ ਪ੍ਰਸਾਰਿਤ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਵਿਦੇਸ਼ ਪ੍ਰਸਾਰਣ ਸੇਵਾ ਵਿਭਾਗ ਆਪਣੇ ਸਾਰੇ ਟ੍ਰਾਂਸਮਿਸ਼ਨਾਂ ਤੇ ਵਿਸ਼ਵ ਪੱਧਰ ਦੇ ਸਮਕਾਲੀ ਅਤੇ ਭਖਦੇ ਮਸਲਿਆਂ ਬਾਰੇ ਤਬਸਰਾ (ਕਮੈਂਟਰੀ) ਅਤੇ ਖ਼ਬਰਾਂ ਦੀ ਪੜਚੋਲ ਆਦਿ ਪ੍ਰੋਗਰਾਮ ਵੀ ਪ੍ਰਸਾਰਿਤ ਕਰਦਾ ਹੈ।